ਕਿੰਸ਼ਾਸਾ— ਕੋਂਗੋ ਦੇ ਪੂਰਬੀ ਉੱਤਰੀ ਇਤੁਰੀ ਸੂਬੇ 'ਚ ਹੇਮਾ ਤੇ ਲੇਂਡੁ ਕਬੀਲਿਆਂ ਦੇ ਕਿਸਾਨਾਂ ਵਿਚਾਲੇ ਪਿਛਲੇ 2 ਦਿਨਾਂ ਤੋਂ ਜਾਰੀ ਝੜਪਾਂ 'ਚ ਕਰੀਬ 30 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋਸੇਫ ਕਾਬਿਲਾ ਨੇ ਦਸੰਬਰ 2016 'ਚ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਅਹੁਦਾ ਛੱਡਣ ਤੋਂ ਮਨਾ ਕਰ ਦਿੱਤਾ ਤੇ ਇਸੇ ਦੇ ਚੱਲਦੇ ਉਨ੍ਹਾਂ ਦੇ ਸਮਰਥਕਾਂ ਤੇ ਬਾਗੀ ਸੰਗਠਨਾਂ 'ਚ ਝੜਪ ਚੱਲ ਰਹੀ ਹੈ। ਇਤੁਰੀ ਦੇ ਗਵਰਨਰ ਅਬਦਾਲਾਹ ਪੇਨੇਮਬਾਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੇਮਾ ਤੇ ਲੇਂਡੁ ਭਾਈਚਾਰੇ ਵਿਚਾਲੇ ਝੜਪਾਂ 'ਚ ਕਰੀਬ 30 ਤੋਂ 32 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ ਤੇ ਕਈ ਹੋਰ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਹਜ਼ਾਰਾਂ ਝੋਪੜੀਆਂ 'ਚ ਅੱਗ ਲਗਾਏ ਜਾਣ ਨਾਲ ਹਜ਼ਾਰਾਂ ਲੋਕ ਬੇਘਰ ਹੋਏ ਹਨ। ਇਸ ਦੌਰਾਨ ਫੌਜ ਦੇ ਬੁਲਾਰੇ ਕੈਪਟਨ ਕਾਰਲੋਸ ਕਾਲੋਂਬੋ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਰਿਪੋਰਟ ਆਈ ਹੈ ਕਿ ਕਈ ਲੋਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਇਲਾਕੇ 'ਚ ਫੌਜ ਦੀ ਤਾਇਨਾਤੀ ਕਰ ਦਿੱਤੀ ਹੈ।
ਸਾਬਕਾ ਪ੍ਰਧਾਨ ਮੰਤਰੀ ਦੀ ਧੀ ਨੇ ਕੀਤੀ ਪ੍ਰੋਵਿੰਸ਼ੀਅਲ ਚੋਣਾਂ ਲੱੜਣ ਦੀ ਪੁਸ਼ਟੀ
NEXT STORY