ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਕਬਾਇਲੀ ਸਮੂਹਾਂ ਵਿਚਾਲੇ ਹੋਈ ਹਿੰਸਾ ਵਿਚ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 37 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਕੁਰਰਮ ਜ਼ਿਲੇ ’ਚ ਵੀਰਵਾਰ ਨੂੰ ਯਾਤਰੀ ਵੈਨ ’ਤੇ ਹੋਏ ਹਮਲੇ ਤੋਂ ਬਾਅਦ ਅਲੀਜ਼ਈ ਅਤੇ ਬਾਗਨ ਕਬਾਇਲੀ ਸਮੂਹਾਂ ਵਿਚਾਲੇ ਹਿੰਸਾ ਸ਼ੁਰੂ ਹੋ ਗਈ। ਯਾਤਰੀ ਵੈਨ ’ਤੇ ਹੋਏ ਹਮਲੇ ’ਚ 47 ਲੋਕ ਮਾਰੇ ਗਏ ਸਨ। ਪ੍ਰਸ਼ਾਸਨ ਅਤੇ ਪੁਲਸ ਦੇ ਉੱਚ ਅਧਿਕਾਰੀ ਹੈਲੀਕਾਪਟਰ ਰਾਹੀਂ ਇਲਾਕੇ ਵਿਚ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਪਲਟਿਆ ਕੈਨੇਡਾ, ਨਿੱਝਰ ਮਾਮਲੇ 'ਚ PM ਮੋਦੀ ਤੇ ਅਜੀਤ ਡੋਵਾਲ ਨੂੰ ਦਿੱਤੀ ਕਲੀਨ ਚਿੱਟ
ਇਕ ਅਧਿਕਾਰੀ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਘੱਟੋ-ਘੱਟ 37 ਲੋਕ ਮਾਰੇ ਜਾ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਵਧ ਰਹੀ ਹੈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕਬਾਇਲੀ ਭਾਈਚਾਰਿਆਂ ਦੇ ਲੋਕ ਆਟੋਮੈਟਿਕ ਹਥਿਆਰਾਂ ਨਾਲ ਇਕ-ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਹਿੰਸਾ ’ਚ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਜ਼ਿਲੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ, ਜਿਸ ਦੀ ਪੁਸ਼ਟੀ ‘ਪ੍ਰਾਈਵੇਟ ਐਜੂਕੇਸ਼ਨ ਨੈੱਟਵਰਕ’ ਦੇ ਪ੍ਰਧਾਨ ਮੁਹੰਮਦ ਹਯਾਤ ਹਸਨ ਨੇ ਕੀਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੇਰੀ ਚੀਨ ਯਾਤਰਾ ਬਹੁਤ ਸਫਲ ਰਹੇਗੀ: ਕੇ.ਪੀ. ਸ਼ਰਮਾ ਓਲੀ
NEXT STORY