ਵਾਸ਼ਿੰਗਟਨ- ਵਿਦਿਆਰਥੀਆਂ ਸਬੰਧੀ ਅਮਰੀਕਾ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸਰਕਾਰ ਦੀ ਇੱਕ ਸੰਸਥਾ ਮੁਤਾਬਕ ਦੇਸ਼ ਵਿੱਚ ਅਜਿਹੇ ਕਾਲਜ ਵਿਦਿਆਰਥੀ ਹਨ ਜਿਨ੍ਹਾਂ ਨੂੰ ਢਿੱਡ ਭਰ ਖਾਣਾ ਨਸੀਬ ਨਹੀਂ ਹੁੰਦਾ। ਸਰਕਾਰੀ ਜਵਾਬਦੇਹੀ ਦਫ਼ਤਰ (Government Accountability Office,GAO) ਦੇ ਇੱਕ ਅਧਿਐਨ ਅਨੁਸਾਰ 2020 ਵਿੱਚ 38 ਲੱਖ ਵਿਦਿਆਰਥੀਆਂ ਨੇ ਭੋਜਨ ਦੀ ਕਮੀ ਦੀ ਰਿਪੋਰਟ ਕੀਤੀ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪੈਸੇ ਦੀ ਘਾਟ ਕਾਰਨ ਖਾਣਾ ਨਹੀਂ ਖਾ ਸਕਦੇ ਹਨ।
ਕਈ ਦਹਾਕਿਆਂ ਤੋਂ ਕਾਲਜ ਵਿਦਿਆਰਥੀਆਂ ਨੂੰ ਪੂਰਾ ਭੋਜਨ ਨਾ ਮਿਲਣ ਦੀ ਸ਼ਿਕਾਇਤ ਹੈ। ਹੁਣ ਇਹ ਇੱਕ ਵੱਡਾ ਸੰਕਟ ਬਣ ਗਿਆ ਹੈ। ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਵਧੇਰੇ ਵਿਦਿਆਰਥੀ ਕਾਲਜਾਂ ਵਿੱਚ ਦਾਖਲਾ ਲੈ ਰਹੇ ਹਨ। ਦਾਖਲਾ, ਫੀਸ,ਰਿਹਾਇਸ਼ ਅਤੇ ਹੋਰ ਰਹਿਣ-ਸਹਿਣ ਦੇ ਖਰਚੇ ਵਧ ਗਏ ਹਨ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਦੀ ਕਮੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਕਾਲਜ ਦੇ ਵਿਦਿਆਰਥੀਆਂ ਦੀ ਪਾਸਿੰਗ ਦਰ ਘਟੀ ਹੈ। ਹਾਲਾਂਕਿ, ਘੱਟ ਆਮਦਨੀ ਵਾਲੇ ਲੋਕਾਂ ਨੂੰ ਸਰਕਾਰ ਦੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ (SNAP) ਦੇ ਤਹਿਤ ਭੋਜਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੂਬੇ 'ਚ ਦਸਤਾਰ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਭਖਿਆ, ਕਾਨੂੰਨ ਰੱਦ ਕਰਨ ਦੀ ਮੰਗ
80% ਪਰਿਵਾਰਾਂ ਨੂੰ ਮਦਦ ਮਿਲਣੀ ਸੀ, 30% ਨੂੰ ਮਿਲੀ
ਕੁਝ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਕਾਲਜ ਦੇ ਲੱਖਾਂ ਵਿਦਿਆਰਥੀਆਂ ਨੂੰ ਸਹਾਇਤਾ ਨਹੀਂ। 45 ਲੱਖ ਵਿਦਿਆਰਥੀ SNAP ਸਹਾਇਤਾ ਲਈ ਆਮਦਨ ਦੇ ਮਾਪਦੰਡ ਪੂਰੇ ਕਰਦੇ ਹਨ। ਪਰ ਸਿਰਫ਼ 33 ਲੱਖ ਵਿਦਿਆਰਥੀ ਹੀ ਸ਼ਰਤ ਪੂਰੀ ਕਰ ਸਕੇ। ਫਿਰ ਵੀ, ਇਨ੍ਹਾਂ ਵਿੱਚੋਂ ਦੋ ਤਿਹਾਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਯੋਗਤਾ ਦੇ ਬਾਵਜੂਦ SNAP ਸਹਾਇਤਾ ਪ੍ਰਾਪਤ ਨਹੀਂ ਹੋਈ। SNAP ਔਸਤਨ 80% ਯੋਗ ਪਰਿਵਾਰਾਂ ਦੀ ਮਦਦ ਕਰਦਾ ਹੈ। ਪਰ, 30% ਵਿਦਿਆਰਥੀ ਉਸਦੀ ਮਦਦ ਲੈਣ ਦੇ ਯੋਗ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ ’ਚ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ ’ਚ ਹੋਇਆ ਵਾਧਾ
NEXT STORY