ਵਾਸ਼ਿੰਗਟਨ— ਵਿਗਿਆਨੀਆਂ ਨੇ 3ਡੀ ਪ੍ਰਿੰਟ ਦੇ ਅਜਿਹੇ ਨਕਲੀ ਅੰਗਾਂ ਦੇ ਮਾਡਲਾਂ ਨੂੰ ਵਿਕਸਿਤ ਕੀਤਾ ਹੈ, ਜੋ ਹੂ-ਬ-ਹੂ ਅਸਲੀ ਅੰਗਾਂ ਦੀ ਸਰੰਚਨਾ, ਗੁਣਾਂ ਆਦਿ ਨੂੰ ਮਹਿਸੂਸ ਕਰਵਾਉਂਦੇ ਹਨ। ਖੋਜਕਾਰਾਂ ਨੇ ਕਿਹਾ ਕਿ ਅੰਗਾਂ ਦੇ ਇੰਟੀਗਰੇਟਿਡ ਕੋਮਲ ਸੈਂਸਰਸ ਵਾਲੇ ਇਨ੍ਹਾਂ ਵਿਸ਼ੇਸ਼ ਮਾਡਲਾਂ ਦੀ ਵਰਤੋਂ ਦੁਨੀਆ ਭਰ ਵਿਚ ਹਜ਼ਾਰਾਂ ਰੋਗੀਆਂ ਦੀ ਸਰਜਰੀ ਦੇ ਨਤੀਜਿਆਂ ਵਿਚ ਸੁਧਾਰ ਲਿਆਉਣ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਮਾਡਲਾਂ ਨਾਲ ਸਰਜਰੀ ਦਾ ਅਭਿਆਸ ਕਰਨ ਵਿਚ ਬਹੁਤ ਮਦਦ ਮਿਲੇਗੀ।
ਅਮਰੀਕਾ ਵਿਚ 'ਮਿਨੇਸੋਟਾ ਯੂਨੀਵਰਸਿਟੀ' ਵਿਚ ਐਸੋਸੀਏਟ ਪ੍ਰੋਫੈਸਰ ਮਾਈਕਲ ਮੈਕਅਲਪਾਈਨ ਨੇ ਕਿਹਾ ਕਿ ਅਸੀਂ ਸਰਜਰੀ ਤੋਂ ਪਹਿਲਾਂ ਪ੍ਰੈਕਟਿਸ ਲਈ ਅੰਗਾਂ ਦਾ ਨਵਾਂ ਐਡੀਸ਼ਨ ਵਿਕਸਿਤ ਕਰ ਰਹੇ ਹਾਂ। ਸਾਡੇ ਕੋਲ ਅੰਗਾਂ ਦਾ 3 ਡੀ ਪ੍ਰਿੰਟ ਮਾਡਲ ਹੈ ਜੋ ਸਿਰਫ ਨਾ ਦਿਖਾਈ ਦੇਣ ਵਿਚ ਸਗੋਂ ਮਹਿਸੂਸ ਕਰਨ ਵਿਚ ਵੀ ਲਗਭਗ ਅਸਲੀ ਵਾਂਗ ਹੀ ਹੈ। ਅਧਿਐਨ ਦੇ ਪ੍ਰਮੁਖ ਖੋਜਕਾਰ ਮੈਕਅਲਪਾਈਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਮਾਡਲ ਸਰਜਰੀ ਨੂੰ ਬਿਹਤਰ ਬਣਾਉਣ ਵਿਚ ਸਰਜਨ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਨਾਲ ਸਰਜਰੀ ਦੌਰਾਨ ਮੈਡੀਕਲੀ ਖਾਮੀਆਂ ਵਿਚ ਕਮੀ ਆਵੇਗੀ, ਜਿਸ ਨਾਲ ਵੱਧ ਲੋਕਾਂ ਦੀ ਜਾਨ ਬਚ ਜਾਵੇਗੀ।
ਪੀਅਰਸਨ ਏਅਰ ਪੋਰਟ 'ਤੇ ਲੈਂਡ ਕਰ ਰਹੇ ਜਹਾਜ਼ 'ਤੇ ਲੇਜ਼ਰ ਹਮਲਾ
NEXT STORY