ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਸੂਬੇ ਤੋਂ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਹਤ ਵਿਵਸਥਾ ਦੀ ਵੱਡੀ ਨਾਕਾਮੀ ਕਾਰਨ ਹਜ਼ਾਰਾਂ ਮਾਸੂਮ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਸਿੰਧ ਵਿੱਚ ਲਗਭਗ 3,995 ਬੱਚੇ HIV ਪਾਜ਼ੇਟਿਵ ਪਾਏ ਗਏ ਹਨ, ਜੋ ਕਿ ਸਿਹਤ ਪ੍ਰਣਾਲੀ ਦੀ ਘੋਰ ਲਾਪਰਵਾਹੀ ਦਾ ਸਬੂਤ ਹੈ।
ਸਿਹਤ ਕੇਂਦਰ ਹੀ ਬਣੇ ਬਿਮਾਰੀ ਦਾ ਅੱਡਾ
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਚੇ ਜਨਮ ਤੋਂ ਜਾਂ ਕਿਸੇ ਨਿੱਜੀ ਵਿਵਹਾਰ ਕਾਰਨ ਇਸ ਬਿਮਾਰੀ ਨਾਲ ਪੀੜਤ ਨਹੀਂ ਹੋਏ, ਸਗੋਂ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਇਲਾਜ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਇਸ ਭਿਆਨਕ ਵਾਇਰਸ ਦਾ ਸ਼ਿਕਾਰ ਹੋਏ ਹਨ। ਰਿਪੋਰਟਾਂ ਮੁਤਾਬਕ, ਕਰਾਚੀ ਵਿੱਚ ਹੀ ਸਾਲ 2025 ਦੌਰਾਨ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਨਕਲੀ ਡਾਕਟਰਾਂ ਦਾ ਬੋਲਬਾਲਾ
ਪਾਕਿਸਤਾਨ ਵਿੱਚ ਲਗਭਗ 6 ਲੱਖ ਨਕਲੀ ਡਾਕਟਰ (ਝੋਲਾ-ਛਾਪ) ਸਰਗਰਮ ਹਨ, ਜਿਨ੍ਹਾਂ ਵਿੱਚੋਂ 40 ਫੀਸਦੀ ਇਕੱਲੇ ਕਰਾਚੀ ਵਿੱਚ ਹਨ। ਇਨ੍ਹਾਂ ਨਕਲੀ ਡਾਕਟਰਾਂ ਵੱਲੋਂ ਵਰਤੀਆਂ ਜਾਂਦੀਆਂ ਦੂਸ਼ਿਤ ਸੂਈਆਂ (Syringes), ਖੂਨ ਚੜ੍ਹਾਉਣ ਦੇ ਗਲਤ ਤਰੀਕੇ, ਗੈਰ-ਕਾਨੂੰਨੀ ਬਲੱਡ ਬੈਂਕ ਅਤੇ ਪੁਰਾਣੀਆਂ ਸਰਿੰਜਾਂ ਦੀ ਮੁੜ ਵਰਤੋਂ ਇਸ ਸੰਕਟ ਦਾ ਮੁੱਖ ਕਾਰਨ ਬਣ ਰਹੀ ਹੈ।
ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਦੂਜੇ ਨੰਬਰ 'ਤੇ ਪਾਕਿਸਤਾਨ
ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (PMA) ਨੇ ਇਸ ਨੂੰ ਇੱਕ 'ਹਾਈ-ਲੈਵਲ ਅਲਰਟ' ਘੋਸ਼ਿਤ ਕਰਦਿਆਂ ਕਿਹਾ ਹੈ ਕਿ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ HIV ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਪਾਕਿਸਤਾਨ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਸਾਲ 2019 ਵਿੱਚ ਰਤੋਡੇਰੋ ਵਿੱਚ ਹੋਈ ਅਜਿਹੀ ਹੀ ਤ੍ਰਾਸਦੀ, ਜਿੱਥੇ ਸੈਂਕੜੇ ਬੱਚੇ ਸੰਕਰਮਿਤ ਹੋਏ ਸਨ, ਤੋਂ ਬਾਅਦ ਵੀ ਸਿਸਟਮ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਦਵਾਈਆਂ ਅਤੇ ਟੈਸਟਿੰਗ ਕਿੱਟਾਂ ਦੀ ਭਾਰੀ ਕਮੀ
ਪਾਕਿਸਤਾਨ ਦਾ ਸਿਹਤ ਢਾਂਚਾ ਪੂਰੀ ਤਰ੍ਹਾਂ ਚਰਮਰਾ ਚੁੱਕਾ ਹੈ। ਹਸਪਤਾਲਾਂ ਵਿੱਚ ਐਂਟੀ-ਰੇਟਰੋਵਾਇਰਲ ਦਵਾਈਆਂ ਅਤੇ ਟੈਸਟਿੰਗ ਕਿੱਟਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਣਾ ਪੈ ਰਿਹਾ ਹੈ। ਰਿਪੋਰਟਾਂ ਵਿੱਚ ਇਸ ਨੂੰ ਸਿਰਫ਼ ਮੈਡੀਕਲ ਐਮਰਜੈਂਸੀ ਹੀ ਨਹੀਂ, ਸਗੋਂ ਸਾਲਾਂ ਦੀ ਅਣਦੇਖੀ, ਭ੍ਰਿਸ਼ਟਾਚਾਰ ਅਤੇ ਸੰਸਥਾਗਤ ਨਾਕਾਮੀ ਦਾ ਨਤੀਜਾ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਆਪ੍ਰੇਸ਼ਨ ਸਿੰਦੂਰ' ਨੇ ਉਡਾਏ ਪਾਕਿਸਤਾਨ ਦੇ ਹੋਸ਼! ਸਵਿਸ ਰਿਪੋਰਟ 'ਚ ਦਾਅਵਾ, 'ਗੋਡੇ ਟੇਕਣ ਲਈ ਹੋਇਆ ਸੀ ਮਜਬੂਰ'
NEXT STORY