ਕਰਾਚੀ (ਏ. ਐੱਨ. ਆਈ.) : ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ’ਚ ਪਿਛਲੇ ਇਕ ਹਫ਼ਤੇ ਦੌਰਾਨ ਗੈਸ ਲੀਕ ਹੋਣ ਦੀਆਂ ਘਟਨਾਵਾਂ ’ਚ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਕਿੱਲੀ ਬੜੇਜਈ ਇਲਾਕੇ ’ਚ ਗੈਸ ਲੀਕ ਹੋਣ ਕਾਰਨ ਮਿੱਟੀ ਨਾਲ ਬਣੇ ਘਰ ’ਚ ਧਮਾਕਾ ਹੋਣ ਕਾਰਨ ਇਕ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਪੰਜਾਬ ਦਾ ਇਹ ਵਿਧਾਇਕ, ਦੇਖੋ ਖ਼ੂਬਸੂਰਤ ਤਸਵੀਰਾਂ
ਇਕ ਹੋਰ ਘਟਨਾ ’ਚ ਇਕ ਪੁਲਸ ਸਬ-ਇੰਸਪੈਕਟਰ ਦੀ ਕਮਰੇ ’ਚ ਗੈਸ ਚੜ੍ਹਨ ਨਾਲ ਮੌਤ ਹੋ ਗਈ। ਇਸੇ ਤਰ੍ਹਾਂ ਪਿਛਲੇ ਹਫ਼ਤੇ ਇਕ ਦਰਜਨ ਤੋਂ ਵੱਧ ਲੋਕਾਂ ਦੀ ਗੈਸ ਨਾਲ ਮੌਤ ਹੋ ਗਈ। ਬਲੋਚਿਸਤਾਨ ਪਿਛਲੇ ਇਕ ਮਹੀਨੇ ਤੋਂ ਕੜਾਕੇ ਦੀ ਠੰਡ ਦੀ ਲਪੇਟ ’ਚ ਹੈ।
ਪੁਰਸ਼ਾਂ ਦੀਆਂ ਮਰਦਾਨਾ ਕਮਜ਼ੋਰੀ ਸਬੰਧੀ ਸਹੀ ਜਾਣਕਾਰੀ ਬਾਰੇ ਜ਼ਰੂਰ ਪੜ੍ਹੋ
NEXT STORY