ਕੇਦਾਰਨਾਥ: ਉੱਤਰਾਖੰਡ ਵਿੱਚ ਚਾਰਧਾਮ ਯਾਤਰਾ 2026 ਦਾ ਸ਼ੰਖਨਾਦ ਹੋ ਚੁੱਕਾ ਹੈ ਅਤੇ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਸ਼ਰਧਾਲੂਆਂ ਦਾ ਸੈਲਾਬ ਉਮੜ ਪਿਆ ਹੈ। ਪਰ ਬਾਬਾ ਕੇਦਾਰ ਦੀ ਪੂਜਾ ਦਾ ਜ਼ਿੰਮਾ ਸੰਭਾਲਣਾ ਕੋਈ ਸਧਾਰਨ ਕੰਮ ਨਹੀਂ ਹੈ, ਇਸ ਲਈ ਬਹੁਤ ਹੀ ਕਠਿਨ ਨਿਯਮਾਂ ਅਤੇ ਕਠੋਰ ਤਪੱਸਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਸਿਰਫ਼ ਲਿੰਗਾਇਤ ਭਾਈਚਾਰੇ ਨੂੰ ਹੈ ਪੂਜਾ ਦਾ ਅਧਿਕਾਰ
ਸਰੋਤਾਂ ਅਨੁਸਾਰ, ਕੇਦਾਰਨਾਥ ਮੰਦਰ 'ਚ ਪੂਜਾ ਕਰਨ ਦਾ ਅਧਿਕਾਰ ਸਿਰਫ਼ ਕਰਨਾਟਕ ਦੇ ਵੀਰ ਸ਼ੈਵ ਲਿੰਗਾਇਤ ਭਾਈਚਾਰੇ ਕੋਲ ਹੀ ਹੈ। ਇਹ ਸਦੀਆਂ ਪੁਰਾਣੀ ਪਰੰਪਰਾ ਮੰਨੀ ਜਾਂਦੀ ਹੈ। ਇਤਿਹਾਸਕਾਰਾਂ ਅਨੁਸਾਰ, ਜਦੋਂ ਆਦਿ ਗੁਰੂ ਸ਼ੰਕਰਾਚਾਰੀਆ ਨੇ ਕੇਦਾਰਨਾਥ ਧਾਮ ਦੀ ਪੁਨਰ-ਸਥਾਪਨਾ ਕੀਤੀ ਸੀ, ਉਦੋਂ ਉਨ੍ਹਾਂ ਨੇ ਦੱਖਣ ਭਾਰਤ ਦੇ ਲਿੰਗਾਇਤ ਬ੍ਰਾਹਮਣਾਂ ਨੂੰ ਇੱਥੇ ਪੂਜਾ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਵਿਵਸਥਾ ਇਸ ਲਈ ਬਣਾਈ ਗਈ ਹੈ ਤਾਂ ਜੋ ਹਜ਼ਾਰਾਂ ਸਾਲ ਪੁਰਾਣੀ ਧਾਰਮਿਕ ਪਰੰਪਰਾ ਅਤੇ ਸ਼ੈਵ ਸਾਧਨਾ ਦੇ ਨਿਯਮਾਂ ਨੂੰ ਉਸੇ ਰੂਪ ਵਿੱਚ ਕਾਇਮ ਰੱਖਿਆ ਜਾ ਸਕੇ।
6 ਮਹੀਨੇ 'ਨੋ ਛੁੱਟੀ' ਤੇ ਕਠੋਰ ਜੀਵਨ ਸ਼ੈਲੀ
ਕੇਦਾਰਨਾਥ ਦਾ ਪੁਜਾਰੀ ਬਣਨ ਦੀ ਪ੍ਰਕਿਰਿਆ ਕਾਫ਼ੀ ਔਖੀ ਹੈ। ਉਮੀਦਵਾਰ ਨੂੰ ਸਭ ਤੋਂ ਪਹਿਲਾਂ ਕੇਦਾਰਨਾਥ ਦੇ ਮੁੱਖ ਰਾਵਲ (ਮੁੱਖ ਪੁਜਾਰੀ) ਦਾ ਚੇਲਾ ਬਣਨਾ ਪੈਂਦਾ ਹੈ। ਪੁਜਾਰੀ ਵਜੋਂ ਨਿਯੁਕਤ ਹੋਣ ਤੋਂ ਬਾਅਦ, ਉਨ੍ਹਾਂ ਨੂੰ ਲਗਾਤਾਰ 6 ਮਹੀਨਿਆਂ ਤੱਕ ਧਾਮ 'ਚ ਰਹਿ ਕੇ ਨਿਯਮਿਤ ਪੂਜਾ ਕਰਨੀ ਪੈਂਦੀ ਹੈ ਤੇ ਇਸ ਦੌਰਾਨ ਉਨ੍ਹਾਂ ਨੂੰ ਕੋਈ ਛੁੱਟੀ ਨਹੀਂ ਮਿਲਦੀ। ਉਨ੍ਹਾਂ ਨੂੰ ਸੰਸਾਰਕ ਮੋਹ-ਮਾਇਆ ਤੋਂ ਦੂਰ ਰਹਿ ਕੇ ਬੇਹੱਦ ਸਾਤਵਿਕ ਜੀਵਨ ਜਿਊਣਾ ਪੈਂਦਾ ਹੈ। ਉੱਚਾਈ, ਕੜਾਕੇ ਦੀ ਠੰਢ ਤੇ ਸੀਮਤ ਸਾਧਨਾਂ ਦੇ ਬਾਵਜੂਦ ਲਗਾਤਾਰ ਸੇਵਾ ਕਰਨਾ ਇੱਕ ਵੱਡੀ ਤਪੱਸਿਆ ਮੰਨੀ ਜਾਂਦੀ ਹੈ।
ਨਿਯੁਕਤੀ ਦੀ ਪ੍ਰਕਿਰਿਆ
ਪੁਜਾਰੀਆਂ ਦੀ ਨਿਯੁਕਤੀ ਹਰ ਸਾਲ ਮਹਾਂਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਕੀਤੀ ਜਾਂਦੀ ਹੈ। ਇਹ ਨਿਯੁਕਤੀ ਉਖੀਮਠ ਦੇ ਓਂਕਾਰੇਸ਼ਵਰ ਮੰਦਰ 'ਚ ਹੁੰਦੀ ਹੈ, ਜੋ ਕੇਦਾਰਨਾਥ ਦੀ ਸ਼ੀਤਕਾਲੀਨ ਗੱਦੀ ਹੈ। ਮੁੱਖ ਰਾਵਲ ਦੀ ਸਿਫ਼ਾਰਸ਼ 'ਤੇ ਬਦਰੀ-ਕੇਦਾਰ ਮੰਦਰ ਕਮੇਟੀ ਦੁਆਰਾ ਨਵੇਂ ਪੁਜਾਰੀਆਂ ਦੀ ਚੋਣ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਪੱਗੜੀ ਪਹਿਨਾ ਕੇ 6 ਮਹੀਨਿਆਂ ਲਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਰਸਾ 'ਚ ਕੁਝ ਏਕੜ ਜ਼ਮੀਨ ਲਈ ਤਾਰ-ਤਾਰ ਹੋਏ ਰਿਸ਼ਤੇ, ਮਾਂ ਨੇ ਬੇਰਹਿਮੀ ਨਾਲ ਕੁੱਟ 'ਤੀ ਆਪਣੀ ਧੀ
NEXT STORY