ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਦਰਜਨ ਤੋਂ ਵੱਧ ਮੋਬਾਈਲ, ਤੰਬਾਕੂ, ਕੂਲਲਿਪ ਦੇ ਪੈਕੇਟ, ਬੀੜੀਆਂ ਦੇ ਬੰਡਲ, ਲਾਈਟਰ, ਹੀਟਰ ਸਪਰਿੰਗ ਆਦਿ ਸਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਤਲਾਸ਼ੀ ਦੌਰਾਨ 4 ਟਚ ਸਕ੍ਰੀਨ ਮੋਬਾਈਲ, 140 ਪੈਕੇਟ ਤੰਬਾਕੂ, 10 ਪੈਕੇਟ ਕੂਲਲਿਪ, 120 ਬੀੜੀਆਂ ਦੇ ਬੰਡਲ, 4 ਲਾਈਟਰ ਅਤੇ 5 ਹੀਟਰ ਸਪਰਿੰਗ ਮਿਲੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਇਸੇ ਤਰ੍ਹਾਂ ਚੈਕਿੰਗ ਦੌਰਾਨ 2 ਕੀਪੈਡ ਮੋਬਾਈਲ, 1 ਬੈਟਰੀ, 6 ਟਚ ਸਕ੍ਰੀਨ ਫ਼ੋਨ, 124 ਤੰਬਾਕੂ ਦੇ ਪੈਕੇਟ, 30 ਕੂਲਲਿਪ ਪੈਕੇਟ, 220 ਬੀੜੀਆਂ ਦੇ ਬੰਡਲ, 8 ਲਾਈਟਰ, 16 ਪੈਕੇਟ ਸਿਗਰੇਟ ਲਵਾਰਿਸ ਹਾਲਤ ਵਿਚ ਮਿਲੇ ਹਨ। ਜਦਕਿ ਹਵਾਲਾਤੀ ਜੋਗਿੰਦਰ ਸਿੰਘ ਵਾਸੀ ਕਾਜੀਕੋਟ ਕਲਾਂ ਦੇ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਵੱਖ ਵੱਖ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਅਧਿਆਪਕ ਬਣਿਆ ਹੈਵਾਨ, ਜਵਾਕ ਨੂੰ ਸ਼ਰਾਰਤਾਂ ਕਰਨ 'ਤੇ ਦਿੱਤੀ ਬੇਰਹਿਮ ਸਜ਼ਾ, ਜਦੋਂ ਘਰ ਪਹੁੰਚਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬੁੱਢੇਵਾਲ ਦੇ ਸਰਪੰਚ 'ਤੇ ਜਾਨਲੇਵਾ ਹਮਲਾ! ਬਾਊਂਸਰਾਂ ਨਾਲ ਆਏ ਹਮਲਾਵਰਾਂ ਨੇ ਵਰ੍ਹਾਈਆਂ ਗੋਲੀਆਂ
NEXT STORY