ਬਲੋਚਿਸਤਾਨ– ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਹੁਣ ਖ਼ੁਦ ਵੀ ਅੱਤਵਾਦ ਦੀ ਮਾਰਚ ਝੱਲਣੀ ਪੈ ਰਹੀ ਹੈ। ਮੰਗਲਵਾਰ ਨੂੰ ਬਲੋਚਿਸਤਾਨ ਦੇ ਸਿਬੀ ਜ਼ਿਲ੍ਹੇ ’ਚ ਇਕ ਭਿਆਨਕ ਬੰਬ ਧਮਾਕਾ ਹੋਇਆ, ਜਿਸ ਵਿਚ ਚਾਰ ਪਾਕਿਸਤਾਨੀ ਫੌਜੀ ਮਾਰੇ ਗਏ ਅਤੇ 10 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਹ IED ਹਮਲਾ ਸੀ, ਜਿਸਨੂੰ ਦੇਸ਼ ਦੀ ਸੁਰੱਖਿਆ ਫੋਰਸ ਦੇ ਕਾਫਿਲੇ ਦੇ ਨੇੜੇ ਅੰਜ਼ਾਮ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਜਾਣਕਾਰੀ ਦੇਸ਼ ਦੇ ਇਕ ਸਥਾਨਕ ਮੀਡੀਆ ਨੇ ਦਿੱਤੀ।
ਦੱਸ ਦੇਈਏ ਕਿ ਇਹ ਅੱਤਵਾਦੀ ਹਮਲਾ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ISKP) ਦੁਆਰਾ ਦਾਅਵਾ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੋਇਆ ਹੈ। ਮੀਡੀਆ ਆਊਟਲੇਟ ਮੁਤਾਬਕ, ਆਤਮਘਾਤੀ ਹਮਲਾਵਰ ਦੀ ਪਛਾਣ ‘ਅਬਦੁੱਲ ਰਹਿਮਾਨ ਅਲ ਬਿਕਸਤਾਨੀ’ ਦੇ ਰੂਪ ’ਚ ਕੀਤੀ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਹੀ ਕਈ ਅੱਤਵਾਦੀ ਘਟਨਾਵਾਂ ਨੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਢੇਰਾਂ ਅੱਤਵਾਦੀ ਹਮਲਿਆਂ ’ਚ ਇਸਲਾਮਾਬਾਦ ਅਤੇ ਲਾਹੌਰ ਸਮੇਤ ਪ੍ਰਮੁੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹੀ ਨਹੀਂ ਬੀਤੇ ਕੁਝ ਦਿਨਾਂ ’ਚ ਦੇਸ਼ ਦੀ ਸੁਰੱਖਿਆ ਫੋਰਸ ਅਤੇ ਪੁਲਸ ਥਾਣਿਆਂ ’ਤੇ ਵੀ ਕਈ ਅੱਤਵਾਦੀ ਹਮਲੇ ਹੋਏ।
ਭਾਰਤ ਨੇ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ ਭੇਜੀ 2,000 ਟਨ ਕਣਕ ਦੀ ਚੌਥੀ ਖੇਪ
NEXT STORY