ਬਰਲਿਨ- ਜਰਮਨੀ ਦੇ ਮੀਟ ਪੈਕਿੰਗ ਪਲਾਂਟ ਦੇ 400 ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰਾ ਪਾਬੰਦੀਆਂ ਹਟਣ ਕਾਰਨ ਕੋਰੋਨਾ ਦੇ ਮਾਮਲੇ ਵਧੇ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇੱਥੇ ਕੰਮ ਕਰਨ ਵਾਲੇ ਆਪਣੇ ਪਰਿਵਾਰ ਵਾਲਿਆਂ ਨੂੰ ਮਿਲੇ ਹੋਣਗੇ ਕਿਉਂਕਿ ਯਾਤਰਾ ਪਾਬੰਦੀਆਂ ਘਟਣ ਕਾਰਨ ਕਈ ਲੋਕ ਯੂਰਪੀ ਦੇਸ਼ਾਂ ਤੋਂ ਇੱਥੇ ਪੁੱਜੇ ਹਨ। ਮੰਗਲਵਾਰ ਨੂੰ ਇਸ ਪਲਾਂਟ ਦੇ 1,050 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਨ੍ਹਾਂ ਵਿਚੋਂ 400 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ ਬਾਕੀ 589 ਲੋਕਾਂ ਦੀ ਟੈਸਟ ਰਿਪੋਰਟ ਆਉਣੀ ਅਜੇ ਬਾਕੀ ਹੈ। ਇਨ੍ਹਾਂ ਲੋਕਾਂ ਸਣੇ ਹੋਰ ਲਗਭਗ 7 ਹਜ਼ਾਰ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਹੁਕਮ ਦਿੱਤੇ ਹਨ ਕਿ ਦੇਸ਼ ਵਿਚ ਵੀਰਵਾਰ ਤੋਂ ਸਕੂਲਾਂ ਅਤੇ ਚਾਈਲਡ ਕੇਅਰ ਸੈਂਟਰਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤਕ ਬੰਦ ਰੱਖਿਆ ਜਾਵੇਗਾ। ਹਾਲ ਹੀ ਦੇ ਦਿਨਾਂ ਵਿਚ ਜਰਮਨੀ ਵਿਚ ਮੀਟ ਪਲਾਂਟਾਂ ਵਿਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੇ ਵਧਣ ਮਗਰੋਂ ਚਾਂਸਲਰ ਏਂਜੇਲਾ ਮਰਕੇਲ ਨੇ 16 ਸੂਬਿਆਂ ਦੇ ਮੁਖੀਆਂ ਨਾਲ ਇਸ ਸਬੰਧੀ ਬੈਠਕ ਕੀਤੀ।
ਟਾਇਲਟ ਦੇ ਫਲੱਸ਼ ਨਾਲ ਵੀ ਹਵਾ 'ਚ ਫੈਲ ਸਕਦਾ ਹੈ ਕੋਰੋਨਾਵਾਇਰਸ
NEXT STORY