ਵਾਗਾਡੁਗੂ (ਭਾਸ਼ਾ): ਉੱਤਰੀ ਬੁਰਕੀਨਾ ਫਾਸੋ ਵਿਚ ਇਕ ਸ਼ੱਕੀ ਇਸਲਾਮੀ ਅੱਤਵਾਦੀ ਨੇ ਬੁੱਧਵਾਰ ਨੂੰ ਇਕ ਕਾਫਿਲੇ 'ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 17 ਸੈਨਿਕ ਅਤੇ ਸਵੈਸੇਵਕ ਰੱਖਿਅਕ ਲੜਾਕਿਆਂ ਦੇ ਨਾਲ ਘੱਟੋ-ਘੱਟ 30 ਨਾਗਰਿਕਾਂ ਦੀ ਮੌਤ ਹੋ ਗਈ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਬੁਰਕੀਨਾ ਫਾਸੋ ਦੇ ਸਹੇਲ ਖੇਤਰ ਵਿਚ ਹੋਏ ਇਸ ਹਮਲੇ ਦੀ ਹਾਲੇ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਅੱਤਵਾਦੀ ਪੱਛਮੀ ਅਫਰੀਕਾ ਦੇਸ਼ ਵਿਚ ਸੁਰੱਖਿਆ ਬਲਾਂ 'ਤੇ ਹਮਲੇ ਕਰਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਤਾਲਿਬਾਨ 'ਤੇ ਵੱਡਾ ਬਿਆਨ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ
ਹਾਲ ਦੇ ਇਕ ਹਮਲੇ ਵਿਚ ਉੱਤਰੀ ਇਲਾਕੇ ਵਿਚ 15 ਸੈਨਿਕਾਂ ਅਤੇ ਚਾਰ ਸਵੈਸੇਵਕ ਲੜਾਕਿਆਂ ਸਮੇਤ 30 ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ ਇਕ ਹਫ਼ਤੇ ਪਹਿਲਾਂ ਸ਼ੱਕੀ ਅੱਤਵਾਦੀਆਂ ਨੇ ਪੱਛਮੀ ਬੁਰਕੀਨਾ ਫਾਸੋ ਵਿਚ ਸੈਨਿਕਾਂ ਦੇ ਇਕ ਸਮੂਹ 'ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ ਸੀ ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ। ਅਰਥਵਿਵਸਥਾ ਅਤੇ ਨੀਤੀ 'ਤੇ ਕੇਂਦਰਿਤ ਮੋਰੱਕੋ ਸਥਿਤ ਇਕ ਸੰਗਠਨ 'ਪਾਲਿਸੀ ਸੈਂਟਰ ਫੌਰ ਦੀ ਨਿਊ ਸਾਊਥ' ਦੀ ਸੀਨੀਅਰ ਫੇਲੋ ਰੀਡਾ ਲਿਆਮੂਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਸੈਨਾ ਦੀ ਸੁਰੱਖਿਆ ਦੇ ਬਾਵਜੂਦ ਨਾਗਰਿਕਾਂ 'ਤੇ ਹਮਲੇ ਕਰਨ ਦੀ ਆਪਣੀ ਸਮਰੱਥਾ ਦਿਖਾਈ ਹੈ। ਉਹਨਾਂ ਨੇ ਕਿਹਾ,''ਇਹ ਦਿਖਾਉਂਦਾ ਹੈ ਕਿ ਉਹਨਾਂ ਦੇ ਕੋਲ ਇਹ ਜਾਣਕਾਰੀ ਹੈ ਕਿ ਸੁਰੱਖਿਆ ਬਲ ਕਿੱਥੇ ਹਨ ਅਤੇ ਉਹ ਕਿਹੜੇ ਰਸਤਿਆਂ ਤੋਂ ਲੰਘਣਗੇ।''
ਨਿਊਜ਼ੀਲੈਂਡ ਜਲਦ ਦੇਵੇਗਾ 12 ਤੋਂ 15 ਸਾਲ ਦੇ ਬੱਚਿਆਂ ਨੂੰ ਕੋਵਿਡ-19 ਟੀਕਾ ਲਗਾਉਣ ਦੀ ਮਨਜ਼ੂਰੀ
NEXT STORY