ਨਿਊਜ਼ੀਲੈਂਡ (ਭਾਸ਼ਾ) : ਨਿਊਜ਼ੀਲੈਂਡ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਰੋਕੂ ਟੀਕਾ ਲਗਾਉਣ ਦੀ ਇਜਾਜ਼ਤ ਦੇਵੇਗਾ। ਪਹਿਲਾਂ 16 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਟੀਕਾ ਲਗਵਾ ਸਕਦੇ ਸਨ। ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਵਿਚ ਲਗਾਈ ਗਈ ਤਾਲਾਬੰਦੀ ਦਰਮਿਆਨ ਸਰਕਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ
ਨਿਊਜ਼ੀਲੈਂਡ ਵਿਚ 6 ਮਹੀਨਿਆਂ ਵਿਚ ਪਹਿਲੀ ਵਾਰ ਕੋਰੋਨਾ ਫੈਲਿਆ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਿਡਨੀ ਤੋਂ ਪਰਤੇ ਇਕ ਯਾਤਰੀ ਨਾਲ ਜੁੜਿਆ ਹੈ। ਸਰਕਾਰ ਨੇ ਮੰਗਲਵਾਰ ਨੂੰ ਦੇਸ਼ ਭਰ ਵਿਚ ਘੱਟ ਤੋਂ ਘੱਟ 3 ਦਿਨਾਂ ਲਈ ਤਾਲਾਬੰਦੀ ਲਾਗੂ ਕੀਤੀ ਸੀ ਅਤੇ ਆਕਲੈਂਡ ਅਤੇ ਕੋਰੋ ਮੰਡਲ ਵਿਚ ਘੱਟ ਤੋਂ ਘੱਟ 7 ਦਿਨਾਂ ਲਈ ਤਾਲਾਬੰਦੀ ਲਗਾਈ ਗਈ। ਨਿਊਜ਼ੀਲੈਂਡ ਦੇ ਸਿਹਤ ਕਰਮੀ ਟੀਕਾਕਰਨ ਮੁਹਿੰਮ ਵਿਚ ਸਿਰਫ਼ ਫਾਈਜ਼ਰ ਟੀਕਿਆਂ ਦਾ ਇਸਤੇਮਾਲ ਕਰ ਰਹੇ ਹਨ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ 'ਤੇ ਕੀ ਪਵੇਗਾ ਅਸਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ
NEXT STORY