ਬੀਜਿੰਗ(ਸਿਨਹੂਆ)- ਚੀਨ ਦੇ ਭੂਚਾਲ ਨੈੱਟਵਰਕ ਸੈਂਟਰ (ਸੀ.ਈ.ਐਨ.ਸੀ.) ਮੁਤਾਬਕ ਉੱਤਰ-ਪੱਛਮੀ ਚੀਨ ਦੇ ਸਿੰਜਿਆਂਗ ਉਈਗਰ ਆਟੋਨੋਮਸ ਖੇਤਰ ਵਿਚ ਅਕੂਸ ਸੂਬੇ ਦੇ ਕੁਕਾ ਕਾਊਂਟੀ ਵਿਚ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਵਿਭਾਗ ਨੇ ਇਸ ਦੇ ਨਾਲ ਹੀ ਆਪਣੇ ਬਿਆਨ ਵਿਚ ਕਿਹਾ ਕਿ ਭੂਚਾਲ ਦਾ ਕੇਂਦਰ 41.21 ਡਿਗਰੀ ਉੱਤਰੀ ਲੈਟੀਟੂਡ ਤੇ 83.6 ਡਿਗਰੀ ਪੂਰਬ ਲਾਂਗੀਟੂਡ ਅਤੇ ਜ਼ਮੀਨ ਤੋਂ 16 ਕਿਲੋਮੀਟਰ ਦੀ ਗਹਿਰਾਈ 'ਤੇ ਦਰਜ ਕੀਤਾ ਗਿਆ ਹੈ।
ਅਫਗਾਨਿਸਤਾਨ 'ਚ ਬੰਬ ਧਮਾਕਾ, 5 ਸਰਕਾਰੀ ਕਰਮਚਾਰੀਆਂ ਦੀ ਮੌਤ
NEXT STORY