ਵਾਸ਼ਿੰਗਟਨ- ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਦੀ ਇਕ ਸੰਘੀ ਜੇਲ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 510 ਹੋ ਗਈ। ਬਿਊਰੋ ਆਫ ਪ੍ਰਿਜੰਸ ਨੇ ਦੱਸਿਆ ਕਿ ਟੈਕਸਾਸ ਦੇ ਪੰਜਵੇਂ ਸਭ ਤੋਂ ਵੱਡੇ ਸ਼ਹਿਰ ਟੈਕਸਾਸ ਦੀ ਸੰਘੀ ਜੇਲ੍ਹ ਕਾਰਸਵੈਲ ਵਿਚ 500 ਕੈਦੀ ਜਨਾਨੀਆਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।
ਤਿੰਨ ਹਫ਼ਤੇ ਪਹਿਲਾਂ ਜੇਲ੍ਹ ਵਿੱਚ ਸਿਰਫ ਤਿੰਨ ਹੀ ਕੋਰੋਨਾ ਮਾਮਲੇ ਹੋਏ ਸਨ। ਵਾਇਰਸ ਨਾਲ ਜੁੜੀ ਪਹਿਲੀ ਮੌਤ ਅਪ੍ਰੈਲ ਵਿਚ ਅਤੇ ਦੂਜੀ 12 ਜੁਲਾਈ ਨੂੰ ਹੋਈ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਜੇਲ੍ਹ ਵਿਚ ਬਹੁਤ ਸਾਰੀਆਂ ਕੈਦੀ ਜਨਾਨੀਆਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹਨ। ਇਸ ਸਮੇਂ ਇਸ ਜੇਲ੍ਹ ਵਿੱਚ ਤਕਰੀਬਨ 1,357 ਕੈਦੀ ਹਨ।
ਆਕਸਫੋਰਡ ਦੀ ਕੋਰੋਨਾ ਵੈਕਸੀਨ ਦੀ ਜਾਂਚ ਲਈ ਭਾਰਤੀ ਨੌਜਵਾਨ ਵਾਲੰਟੀਅਰ ਤੌਰ 'ਤੇ ਆਇਆ ਅੱਗੇ
NEXT STORY