ਗੁਰਦਾਸਪੁਰ/ਮੁਲਤਾਨ (ਵਿਨੋਦ/ਅਨਸ) - ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਦੀ ਛੱਤ ਤੋਂ 500 ਤੋਂ ਵੱਧ ਲਾਸ਼ਾਂ ਦੇ ਢੇਰ ਮਿਲੇ ਹਨ। ਦੱਸਿਆ ਜਾਂਦਾ ਹੈ ਕਿ ਹਸਪਤਾਲ ਦੀ ਛੱਤ ਤੋਂ ਮਿਲੀਆਂ ਸਾਰੀਆਂ ਲਾਸ਼ਾਂ ਦਾ ਚੀਰ-ਫਾ਼ੜ ਹੋ ਚੁੱਕਾ ਹੈ। ਇਨ੍ਹਾਂ ਲਾਸ਼ਾਂ ਵਿੱਚੋਂ ਅੰਗ ਵੀ ਗਾਇਬ ਹਨ। ਕੁਝ ਲਾਸ਼ਾਂ ਦੀਆਂ ਛਾਤੀਆਂ ਖੁੱਲ੍ਹੀਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਾਸ਼ਾਂ ਵਿੱਚੋਂ ਦਿਲ ਅਤੇ ਹੋਰ ਅੰਗ ਕੱਢ ਦਿੱਤੇ ਗਏ ਹਨ।
ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜਾਂ ਤਾਂ ਇਨ੍ਹਾਂ ਲਾਸ਼ਾਂ ਦੀ ਵਰਤੋਂ ਮਨੁੱਖੀ ਅੰਗਾਂ ਦੀ ਸਮਗਲਿੰਗ ਲਈ ਕੀਤੀ ਜਾ ਰਹੀ ਸੀ ਜਾਂ ਮੈਡੀਕਲ ਵਰਤੋਂ ਲਈ।
ਨਿਸ਼ਤਾਰ ਮੈਡੀਕਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਦੀ ਵਰਤੋਂ ਮੈਡੀਕਲ ਤਜਰਬਿਆਂ ਲਈ ਕੀਤੀ ਜਾ ਰਹੀ ਸੀ। ਕਾਫੀ ਤਜਰਬੇ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਲਾਸ਼ਾਂ ’ਚੋਂ ਹੱਡੀਆਂ ਅਤੇ ਖੋਪੜੀਆਂ ਨੂੰ ਕਢ ਕੇ ਹੋਰ ਵਰਤੋਂ ਲਈ ਛੱਤ ’ਤੇ ਰੱਖਿਆ ਗਿਆ ਸੀ। ਇਕ ਰਿਪੋਰਟ ਵਿਚ ਲਾਸ਼ਾਂ ਦੀ ਗਿਣਤੀ ਸਿਰਫ 7 ਦੱਸੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਾ ਨਮਾਜ਼ ਅਦਾ ਕਰਨ ਦੌਰਾਨ ਗੋਲੀ ਮਾਰ ਕੇ ਕਤਲ
ਇਸ ਮਾਮਲੇ ਦਾ ਹੈਰਾਨ ਕਰਨ ਵਾਲਾ ਪੱਖ ਇਹ ਹੈ ਕਿ ਕਾਲਜ ਮੈਨੇਜਮੈਂਟ ਨੇ ਅੰਦਰੂਨੀ ਸਪੱਸ਼ਟੀਕਰਨ ਦਿੱਤਾ ਹੈ ਕਿ ਇਹ ਲਾਸ਼ਾਂ ਪਾਕਿਸਤਾਨੀ ਨਾਗਰਿਕਾਂ ਦੀਆਂ ਨਹੀਂ ਹਨ ਸਗੋਂ ਮੈਡੀਕਲ ਕਾਲਜਾਂ ਵਿੱਚ ਸਿੱਖਿਆ ਦੇਣ ਲਈ ਭਾਰਤੀ ਕਸ਼ਮੀਰ ਤੋਂ ਦਰਾਮਦ ਕੀਤੀਆਂ ਗਈਆਂ ਹਨ।
ਮੈਡੀਕਲ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਹ ਪਾਕਿਸਤਾਨ ਦੇ ਕਿਸੇ ਨਾਗਰਿਕ ਦੀਆਂ ਨਹੀਂ ਹਨ ਸਗੋਂ ਭਾਰਤੀ ਕਸ਼ਮੀਰ ਦੇ ਕਬਰਿਸਤਾਨਾਂ ਤੋਂ ਚੋਰੀ ਕੀਤੀਆਂ ਗਈਆਂ ਸਨ। ਪ੍ਰਤੀ ਮ੍ਰਿਤਕ ਦੇਹ ’ਤੇ 1 ਲੱਖ ਰੁਪਏ ਤੋਂ ਵੱਧ ਖਰਚ ਆਉਂਦਾ ਹੈ। ਪਾਕਿ ’ਚ ਰੂੜੀਵਾਦ ਕਾਰਨ ਨਾ ਤਾਂ ਲਾਸ਼ਾਂ ਮਿਲਦੀਆਂ ਹਨ ਅਤੇ ਨਾ ਹੀ ਲੋਕ ਸਿੱਖਿਆ ਲਈ ਦਾਨ ਕਰਦੇ ਹਨ।
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜ਼ਮਾਨ ਗੁਰਜਰ ਨੇ ਪੰਜਾਬ ਨਿਸ਼ਤਾਰ ਹਸਪਤਾਲ ਦਾ ਦੌਰਾ ਕੀਤਾ ਅਤੇ ਸਾਰੀਆਂ ਲਾਸ਼ਾਂ ਨੂੰ ਦਫਨਾਉਣ ਦੇ ਆਦੇਸ਼ ਦਿੱਤੇ । ਨਾਲ ਹੀ ਸਬੰਧਤ ਸਿਹਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ : ਸਪੇਨ ਨੇ ਕੀਤਾ ਭਾਰਤ ਦਾ ਅਪਮਾਨ, ਇਕ ਸਪੇਰੇ ਜ਼ਰੀਏ ਦਿਖਾਇਆ ਭਾਰਤੀ ਅਰਥਚਾਰਾ, ਪਿਆ ਬਖੇੜਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤੁਰਕੀ 'ਚ ਵੱਡਾ ਹਾਦਸਾ: ਕੋਲੇ ਦੀ ਖਾਨ 'ਚ ਧਮਾਕੇ ਕਾਰਨ 25 ਲੋਕਾਂ ਦੀ ਮੌਤ, ਕਈ ਫਸੇ
NEXT STORY