ਨੈਸ਼ਨਲ ਡੈਸਕ : ਜੇਕਰ ਤੁਸੀਂ ਆਪਣੀ ਛੁੱਟੀ ਕਿਸੇ ਮਾਲ ਜਾਂ ਕੈਫੇ ਦੀ ਬਜਾਏ ਕੁਝ ਵੱਖਰਾ ਕਰਕੇ ਬਿਤਾਉਣਾ ਚਾਹੁੰਦੇ ਹੋ, ਤਾਂ ਹੈਦਰਾਬਾਦ ਦੀ ਚੰਚਲਗੁੜਾ ਜੇਲ੍ਹ ਦੇ ਅੰਦਰ ਬਣੇ ਬਣੇ ਖਾਸ ਮਿਊਜ਼ੀਅਮ 'ਚ ਸ਼ੁਰੂ ਤੁਹਾਡੇ ਲਈ ਇੱਕ ਅਨੋਖਾ ਮੌਕਾ ਲੈ ਕੇ ਆਈ ਹੈ। ਇੱਥੇ ਇੱਕ ਨਵੀਂ ਪਹਿਲ 'ਫੀਲ ਦਾ ਜੇਲ੍ਹ' (Feel the Jail) ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਆਮ ਲੋਕ ਆਪਣੀ ਮਰਜ਼ੀ ਨਾਲ ਇੱਕ ਦਿਨ ਜੇਲ੍ਹ ਵਿੱਚ ਬਿਤਾ ਸਕਦੇ ਹਨ।
ਜੇਲ੍ਹ ਦੀ ਅਸਲੀਅਤ ਤੋਂ ਕਰਵਾਇਆ ਜਾਵੇਗਾ ਜਾਣੂ
ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਨੂੰ ਜੇਲ੍ਹ ਦੀ ਅਸਲੀ ਜ਼ਿੰਦਗੀ, ਉੱਥੋਂ ਦੇ ਖਾਣੇ, ਰੋਜ਼ਾਨਾ ਦੀ ਦਿਨਚਰਿਆ ਅਤੇ ਸਖ਼ਤ ਅਨੁਸ਼ਾਸਨ ਬਾਰੇ ਜਾਗਰੂਕ ਕਰਨਾ ਹੈ। ਇਹ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਅਪਰਾਧ ਦਾ ਨਤੀਜਾ ਕਿੰਨਾ ਗੰਭੀਰ ਹੁੰਦਾ ਹੈ ਅਤੇ ਆਜ਼ਾਦੀ ਦੀ ਕੀਮਤ ਕੀ ਹੈ।
ਕੀ ਹੋਵੇਗਾ ਖਾਸ?
•ਕੈਦੀਆਂ ਵਰਗੀ ਜ਼ਿੰਦਗੀ: ਜੇਲ੍ਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੈਦੀਆਂ ਵਰਗਾ ਸਾਦਾ ਖਾਣਾ ਮਿਲੇਗਾ ਅਤੇ ਉਨ੍ਹਾਂ ਨੂੰ ਜੇਲ੍ਹ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ,।
•ਜੇਲ੍ਹ ਮਿਊਜ਼ੀਅਮ: ਚੰਚਲਗੁੜਾ ਜੇਲ੍ਹ ਦੇ ਅੰਦਰ ਇੱਕ ਖਾਸ ਮਿਊਜ਼ੀਅਮ ਵੀ ਤਿਆਰ ਕੀਤਾ ਗਿਆ ਹੈ। ਇੱਥੇ ਪੁਰਾਣੀਆਂ ਹੱਥਕੜੀਆਂ, ਜੰਜੀਰਾਂ, ਜੇਲ੍ਹ ਦੇ ਔਜ਼ਾਰ ਅਤੇ ਬੁਨਾਈ ਮਸ਼ੀਨਾਂ ਰੱਖੀਆਂ ਗਈਆਂ ਹਨ।
•ਆਡੀਓ-ਵੀਡੀਓ ਜਾਣਕਾਰੀ: ਸੈਲਾਨੀਆਂ ਨੂੰ ਵੀਡੀਓ ਰਾਹੀਂ ਇਹ ਵੀ ਦਿਖਾਇਆ ਜਾਵੇਗਾ ਕਿ ਕੈਦੀਆਂ ਦੀ ਅਦਾਲਤ ਵਿੱਚ ਪੇਸ਼ੀ ਕਿਵੇਂ ਹੁੰਦੀ ਹੈ ਅਤੇ ਉਹ ਜੇਲ੍ਹ ਵਿੱਚ ਕਿਵੇਂ ਕੰਮ ਕਰਦੇ ਹਨ।
ਤੇਲੰਗਾਨਾ 'ਚ ਪਹਿਲਾਂ ਵੀ ਸਫਲ ਰਿਹਾ ਇਹ ਮਾਡਲ
ਇਹ ਵਿਚਾਰ ਨਵਾਂ ਨਹੀਂ ਹੈ; ਇਸ ਦੀ ਸ਼ੁਰੂਆਤ ਸਾਲ 2016 ਵਿੱਚ ਸੰਗਾਰੈੱਡੀ ਹੈਰੀਟੇਜ ਜੇਲ੍ਹ ਤੋਂ ਹੋਈ ਸੀ। ਉੱਥੇ ਲੋਕਾਂ ਨੂੰ ਲਗਭਗ 500 ਰੁਪਏ ਵਿੱਚ 24 ਘੰਟੇ ਜੇਲ੍ਹ ਵਿੱਚ ਰਹਿਣ ਦਾ ਮੌਕਾ ਦਿੱਤਾ ਜਾਂਦਾ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਇਸੇ ਸਫਲ ਮਾਡਲ ਨੂੰ ਹੈਦਰਾਬਾਦ ਦੀ ਹਾਈ-ਸਿਕਊਰਿਟੀ ਜੇਲ੍ਹ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
ਇਹ ਅਨੁਭਵ ਜੇਲ੍ਹ ਦੇ ਸਟਾਫ ਟ੍ਰੇਨਿੰਗ ਸੈਂਟਰ (SICA) ਵਿੱਚ ਸਥਿਤ ਮਿਊਜ਼ੀਅਮ ਦੇ ਨਾਲ ਉਪਲਬਧ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਡਰਾਈਵਰ ਨੂੰ ਪੈ ਗਿਆ ਦਿਲ ਦਾ ਦੌਰਾ ! ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਚ ਗਿਆ ਚੀਕ-ਚਿਹਾੜਾ
NEXT STORY