ਲੰਡਨ (ਬਿਊਰੋ): ਪਤੀ-ਪਤਨੀ ਵਿਚ ਝਗੜੇ ਹੋਣਾ ਸਧਾਰਨ ਗੱਲ ਹੈ। ਕਈ ਵਾਰ ਇਹਨਾਂ ਝਗੜਿਆਂ ਦਾ ਅੰਜਾਮ ਖੌਫਨਾਕ ਨਤੀਜੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਅਜਿਹਾ ਹੀ ਇਕ ਮਾਮਲਾ ਇੰਗਲੈਂਡ ਦਾ ਸਾਹਮਣੇ ਆਇਆ ਹੈ। ਇੰਗਲੈਂਡ ਵਿਚ ਇਕ ਔਰਤ ਨੇ ਆਪਣੇ 81 ਸਾਲਾ ਪਤੀ 'ਤੇ ਉਬਲਦਾ ਹੋਇਆ ਪਾਣੀ ਪਾ ਦਿੱਤਾ। ਇਸ ਮਗਰੋਂ ਸ਼ਖਸ ਦੀ ਮੌਤ ਹੋ ਗਈ। 59 ਸਾਲ ਦੀ ਕੋਰਿਨਾ ਬੇਂਸ ਦੇ ਵਿਆਹ ਨੂੰ 38 ਸਾਲ ਹੋ ਚੁੱਕੇ ਸਨ। ਕੇਰਿਨਾ ਇਕ ਛੋਟੀ ਜਿਹੀ ਗੱਲ 'ਤੇ ਪਤੀ ਤੋਂ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ। ਕੋਰਿਨਾ ਨੂੰ ਇਸ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ।
ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਦੀ 'ਵਟਸਐਪ ਚੈਟ' ਲੀਕ, ਸਾਹਮਣੇ ਆਈ ਇਹ ਜਾਣਕਾਰੀ
ਖੰਡ ਮਿਲਾਉਣ ਕਾਰਨ ਜਾਨਲੇਵਾ ਬਣਿਆ ਪਾਣੀ
ਇਸ ਮਾਮਲੇ ਵਿਚ ਮੈਟ੍ਰੋ ਵੈਬਸਾਈਟ ਨਾਲ ਗੱਲ ਕਰਦਿਆਂ ਡਿਟੈਕਟਿਵ ਚੀਫ ਇੰਸਪੈਕਟਰ ਪਾਲ ਹਿਊਜ਼ ਨੇ ਕਿਹਾ,''ਕੋਰਿਨਾ ਨੇ ਨਾ ਸਿਰਫ ਆਪਣੇ ਪਤੀ 'ਤੇ ਉਬਲਦਾ ਹੋਇਆ ਪਾਣੀ ਪਾਇਆ ਸਗੋਂ ਉਸ ਵਿਚ ਤਿੰਨ ਕਿਲੋ ਖੰਡ ਵੀ ਮਿਲਾਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰਿਨਾ ਆਪਣੀ ਪਤੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਉਬਲਦੇ ਪਾਣੀ ਵਿਚ ਚੀਨੀ ਕਾਫੀ ਜਾਨਲੇਵਾ ਹੋ ਜਾਂਦੀ ਹੈ। ਚੀਫ ਇੰਸਪੈਕਟਰ ਨੇ ਕਿਹਾ ਕਿ ਕੋਰਿਨਾ ਇਸ ਹਮਲੇ ਦੇ ਬਾਅਦ ਐਂਬੂਲੈਸ ਬੁਲਾਉਣ ਮਗਰੋਂ ਨੇੜੇ ਮੌਜੂਦ ਗੁਆਂਢੀਆਂ ਕੋਲ ਚਲੀ ਗਈ। ਉੱਥੋ ਕੋਰਿਨਾ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗੀ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਬਰਤਾਨੀਆ 'ਚ ਦੋਸਤੀ ਦੇ ਰਾਜਦੂਤ ਵਜੋਂ ਜਾਣਿਆ ਜਾਂਦਾ ਅਮਰਾਓ ਅਟਵਾਲ ਜਹਾਨੋਂ ਰੁਖ਼ਸਤ
ਕੋਰਿਨਾ ਨੇ ਘਬਰਾਉਂਦੇ ਹੋਏ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ ਹੈ ਅਤੇ ਉਸ ਨੇ ਸ਼ਾਇਦ ਆਪਣੇ ਪਤੀ ਨੂੰ ਮਾਰ ਦਿੱਤਾ ਹੈ। ਭਾਵੇਂਕਿ ਜੇਕਰ ਉਹ ਘਬਰਾਉਂਦੀ ਨਹੀਂ ਤਾਂ ਸ਼ਾਇਦ ਕੋਰਿਨਾ ਦਾ ਪਤੀ ਬਚ ਜਾਂਦਾ। ਅਸਲ ਵਿਚ ਕੋਰਿਨਾ ਆਪਣੀ ਬੇਟੀ ਨਾਲ ਸ਼ਾਪਿੰਗ ਲਈ ਗਈ ਹੋਈ ਸੀ ਪਰ ਉਸ ਦੇ ਪਤੀ ਨੇ ਉਸ ਨੂੰ ਉੱਥੋਂ ਜਲਦੀ ਬੁਲਾ ਲਿਆ ਸੀ। ਰਿਪੋਰਟਾਂ ਮੁਤਾਬਕ ਕੋਰਿਨਾ ਦਾ ਪਤੀ ਕਿਸੇ ਜ਼ਰੂਰੀ ਕੰਮ ਕਾਰਨ ਉਸ ਨੂੰ ਜਲਦੀ ਘਰ ਬੁਲਾਉਣਾ ਚਾਹੁੰਦਾ ਸੀ। ਕੋਰਿਨਾ ਨੇ ਉਸ ਸਮੇਂ ਤਾਂ ਕੁਝ ਨਹੀਂ ਕਿਹਾ ਪਰ ਉਹ ਇਸ ਗੱਲ 'ਤੇ ਕਾਫੀ ਨਾਰਾਜ਼ ਸੀ। ਇਸ ਮਗਰੋਂ ਕੋਰਿਨਾ ਨੇ ਦੋ ਕੇਤਲੀ ਪਾਣੀ ਉਬਾਲਿਆ ਅਤੇ ਉਸ ਵਿਚ ਕੁਝ ਕਿਲੋ ਖੰਡ ਮਿਲਾਈ ਅਤੇ ਫਿਰ ਇਸ ਉਬਲਦੇ ਹੋਏ ਪਾਣੀ ਨੂੰ ਬਾਲਟੀ ਵਿਚ ਪਾ ਕੇ ਆਪਣੇ ਸੁੱਤੇ ਹੋਏ ਪਤੀ 'ਤੇ ਪਾ ਦਿੱਤਾ। ਇਸ ਮਗਰੋਂ ਕੋਰਿਨਾ ਦੇ ਪਤੀ ਦੇ ਸਰੀਰ ਦਾ ਇਕ ਤਿਹਾਈ ਹਿੱਸਾ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ।
ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਦੀ ਖ਼ਬਰ, ਟਰੰਪ ਪ੍ਰਸ਼ਾਸਨ ਦੀਆਂ 2 ਹੋਰ ਨੀਤੀਆਂ ਖ਼ਤਮ
NEXT STORY