ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਤੋਂ ਬਾਅਦ ਖੁਦ ਥਾਣੇ ਪਹੁੰਚ ਕੇ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਖੇਤ 'ਚੋਂ ਔਰਤ ਦੀ ਲਾਸ਼ ਬਰਾਮਦ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਅਨੁਸਾਰ, ਰਮਾਲਾ ਥਾਣਾ ਖੇਤਰ 'ਚ ਬਰਾਲ ਪਿੰਡ ਵਾਸੀ ਸੰਦੀਪ ਦੁਪਹਿਰ ਨੂੰ ਆਪਣੀ ਪਤਨੀ ਮਧੁ (35) ਨੂੰ ਅਮਰੂਦ ਤੋੜਨ ਦੇ ਬਹਾਨੇ ਬਾਈਕ 'ਤੇ ਖੇਤ 'ਚ ਲੈ ਗਿਆ, ਜਿੱਥੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਸ਼ੀ ਸ਼ਾਮ ਕਰੀਬ 4 ਵਜੇ ਰਮਾਲਾ ਥਾਣੇ ਪਹੁੰਚਿਆ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ 'ਤੇ ਪੁਲਸ ਦੋਸ਼ਈ ਨੂੰ ਨਾਲ ਲੈ ਕੇ ਹਾਦਸੇ ਵਾਲੀ ਜਗ੍ਹਾ ਪਹੁੰਚੀ, ਜਿੱਥੇ ਖੇਤ 'ਚ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ, ਸੰਦੀਪ ਦੀ ਪਹਿਲੀ ਪਤਨੀ ਪ੍ਰੀਤੀ ਦੀ ਸਾਲ 2009 'ਚ ਬੀਮਾਰੀ ਨਾਲ ਮੌਤ ਹੋ ਗਈ ਸੀ। ਪਹਿਲੀ ਪਤਨੀ ਦੀ ਮੌਤ ਦੇ ਕਰੀਬ 2 ਮਹੀਨਿਆਂ ਬਾਅਦ ਉਸ ਨੇ ਆਪਣੀ ਸਾਲੀ ਮਧੂ ਨਾਲ ਵਿਆਹ ਕਰ ਲਿਆ ਸੀ। ਪਹਿਲੀ ਪਤਨੀ ਤੋਂ ਉਸ ਦਾ 18 ਸਾਲ ਦਾ ਇਕ ਪੁੱਤ ਅਤੇ ਦੂਜੀ ਪਤਨੀ ਤੋਂ 15 ਸਾਲ ਦੀ ਧੀ ਹੈ। ਸਰਕਲ ਅਫ਼ਸਰ (ਸੀਓ) ਅੰਸ਼ੂ ਜੈਨ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਤਲ ਦੇ ਪਿੱਛੇ ਪਰਿਵਾਰਕ ਵਿਵਾਦ, ਆਪਸੀ ਝਗੜਾ ਅਤੇ ਕਿਸੇ ਹੋਰ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ
NEXT STORY