ਤਾਈਪੇ (ਏ. ਪੀ.)-ਤਾਈਵਾਨ ਦੇ ਉੱਤਰ-ਪੂਰਬੀ ਹਿੱਸੇ ’ਚ ਐਤਵਾਰ ਨੂੰ 6.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਰਾਜਧਾਨੀ ਤਾਈਪੇ ’ਚ ਇਮਾਰਤਾਂ ਹਿੱਲ ਗਈਆਂ। ਹਾਲਾਂਕਿ ਇਸ ਘਟਨਾ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੇਂਦਰੀ ਮੌਸਮ ਬਿਊਰੋ ਦੇ ਅਨੁਸਾਰ ਭੂਚਾਲ ਦੁਪਹਿਰ 1:11 ਵਜੇ (ਅੰਤਰਰਾਸ਼ਟਰੀ ਸਮੇਂ ਅਨੁਸਾਰ ਸਵੇਰੇ 5:11 ਵਜੇ) ਆਇਆ ਅਤੇ ਇਸ ਦਾ ਕੇਂਦਰ ਉੱਤਰ-ਪੂਰਬੀ ਤੱਟ ਦੇ ਨੇੜੇ ਤਾਈਪੇ ਤੋਂ ਲੱਗਭਗ 35 ਕਿਲੋਮੀਟਰ (22 ਮੀਲ) ਦੂਰ ਯਿਲਾਨ ਸ਼ਹਿਰ ਦੇ ਨੇੜੇ ਕੇਂਦਰਿਤ ਸੀ।
ਇਹ ਵੀ ਪੜ੍ਹੋ : ਜਨਮਦਿਨ ਮਨਾਉਣ ਮੈਕਸੀਕੋ ਗਈ ਹਿਮਾਚਲ ਦੀ ਧੀ ਨਾਲ ਵਾਪਰਿਆ ਭਾਣਾ, ਗੋਲ਼ੀ ਲੱਗਣ ਕਾਰਨ ਹੋਈ ਮੌਤ
ਬਿਊਰੋ ਨੇ ਦੱਸਿਆ ਕਿ ਭੂਚਾਲ ਦੀ ਪਹਿਲੀ ਘਟਨਾ ਤੋਂ ਕੁਝ ਸਕਿੰਟਾਂ ਬਾਅਦ 5.4 ਤੀਬਰਤਾ ਦਾ ਭੂਚਾਲ ਆਇਆ। ਤਾਈਪੇ ਮੈਟਰੋ ਸਿਸਟਮ ਨੇ ਅਸਥਾਈ ਤੌਰ ’ਤੇ ਸੇਵਾ ਮੁਅੱਤਲ ਕਰ ਦਿੱਤੀ ਹੈ। ਤੁਰੰਤ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਮਰਾਨ ਨੂੰ ਵੱਡਾ ਝਟਕਾ, ਪੀ.ਟੀ.ਆਈ. ਦਾ ਸੀਨੀਅਰ ਨੇਤਾ ਨਵਾਜ਼ ਦੀ ਪਾਰਟੀ 'ਚ ਸ਼ਾਮਲ
NEXT STORY