ਕਰਾਚੀ (ਏ.ਐੱਨ.ਆਈ.): ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਹੋਰ ਝਟਕਾ ਲੱਗਾ ਹੈ। ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੀਨੀਅਰ ਆਗੂ ਕਾਦਿਰ ਬਖਸ਼ ਕਲਮਤੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ, ਕਾਦਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਵਿੱਚ ਸ਼ਾਮਲ ਹੋ ਗਏ ਹਨ।
ਏਆਰਵਾਈ ਨਿਊਜ਼ ਨੇ ਦੱਸਿਆ ਕਿ ਕਾਦਿਰ ਨੇ ਹਾਲ ਹੀ ਵਿੱਚ ਪੀਟੀਆਈ ਤੋਂ ਮਲੀਰ ਜ਼ਿਲਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸ਼ਨੀਵਾਰ ਨੂੰ ਕਰਾਚੀ ਦੇ ਮਲੀਰ ਜ਼ਿਲ੍ਹੇ ਵਿੱਚ ਆਯੋਜਿਤ ਇੱਕ ਪਬਲਿਕ ਮੀਟਿੰਗ ਦੌਰਾਨ ਪੀਐਮਐਲ-ਐਨ ਵਿੱਚ ਸ਼ਾਮਲ ਹੋ ਗਿਆ। ਪਾਰਟੀ ਦੇ ਜਨਰਲ ਸਕੱਤਰ ਅਹਿਸਾਨ ਇਕਬਾਲ, ਪੀਐਮਐਲ-ਐਨ ਸਿੰਧ ਦੇ ਜਨਰਲ ਸਕੱਤਰ ਮਿਫ਼ਤਾ ਇਸਮਾਈਲ, ਐਮਐਨਏ ਖੇਲ ਦਾਸ ਖੋਸਤਾਨੀ ਅਤੇ ਹੋਰ ਪਾਰਟੀ ਨੇਤਾਵਾਂ ਨੇ ਜਨਤਕ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਰੈਲੀ ਨੂੰ ਸੰਬੋਧਿਤ ਕੀਤਾ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਖਾਨ ਨੇ ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
ਪੀਟੀਆਈ ਦੇ ਹਾਲ ਹੀ ਵਿੱਚ ਅਸਤੀਫ਼ਾ ਦਿੱਤੇ ਗਏ ਪ੍ਰਧਾਨ ਕਾਦਿਰ ਬਖਸ਼ ਕਲਮਾਤੀ, ਸੀਨੀਅਰ ਨੇਤਾਵਾਂ ਇਨਾਇਤ ਖੱਟਕ ਅਤੇ ਤਾਰਿਕ ਬਲੋਚ ਅਤੇ ਹੋਰ ਅਹੁਦੇਦਾਰਾਂ ਨੇ ਹਲੀਮ ਸ਼ੇਖ 'ਤੇ ਪਾਕਿਸਤਨ ਪੀਪਲਜ਼ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਕਰਨ ਲਈ ਜਾਣਬੁੱਝ ਕੇ ਪੀਐਸ -88 ਵਿੱਚ ਇੱਕ ਕਮਜ਼ੋਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਦਾ ਦੋਸ਼ ਲਗਾਇਆ। ਪੀਐਮ-88 ਜ਼ਿਮਨੀ ਚੋਣ ਵਿੱਚ ਪੀਪੀਪੀ ਦੇ ਉਮੀਦਵਾਰ ਯੂਸੁਫ ਬਲੋਚ ਨੇ 24,000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਵਿਚ ਪੀਟੀਆਈ ਉਮੀਦਵਾਰ ਜਨਸ਼ੇਰ ਜੁਨੇਜੋ ਅਤੇ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਦੇ ਉਮੀਦਵਾਰ ਸਾਜਿਦ ਅਹਿਮਦ ਨੂੰ ਕ੍ਰਮਵਾਰ 4,870 ਅਤੇ 2,634 ਵੋਟਾਂ ਮਿਲੀਆਂ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੇ ਸ਼ਾਸਨ 'ਚ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ ਸੰਗੀਤਕਾਰ
ਸਮਾਗਮ ਵਿੱਚ ਬੋਲਦਿਆਂ ਸਾਬਕਾ ਸੰਘੀ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ,"ਐਮਐਲਐਨ ਸੁਪਰੀਮੋ ਨਵਾਜ਼ ਸ਼ਰੀਫ ਦੀ ਮੁਹਿੰਮ 'ਵੋਟ ਨੂੰ ਸਤਿਕਾਰ ਦਿਓ' ਦੇਸ਼ ਦਾ ਸਭ ਤੋਂ ਲੋਕਪ੍ਰਿਅ ਨਾਅਰਾ ਬਣ ਗਿਆ ਹੈ ਅਤੇ ਚਾਰੇ ਸੂਬਿਆਂ ਵਿੱਚ ਗੂੰਜ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਸਮਾਜ ਵਿੱਚ ਵਿਅਕਤੀਆਂ ਦੇ ਮਾਣ ਨੂੰ ਬਹਾਲ ਕਰਨਾ ਹੈ ਤਾਂ ਉੱਥੇ ਵੋਟ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਲਰਕਾਨਾ ਚੈਪਟਰ ਦੇ ਨੇਤਾ ਚੇਂਗੀਸ ਅਬਰੋ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿੱਚ ਸ਼ਾਮਲ ਹੋ ਗਏ ਸਨ।
ਚੀਨ-ਪਾਕਿ ਆਰਥਿਕ ਗਲਿਆਰੇ ’ਤੇ ਬੋਲਿਆ ਪਾਕਿ ਅਧਿਕਾਰੀ, ਕਿਹਾ-ਅਮਰੀਕਾ ਪਹੁੰਚਾ ਰਿਹੈ ਨੁਕਸਾਨ
NEXT STORY