ਕਵੇਟਾ- ਪਾਕਿਸਤਾਨ 'ਚ ਬਲੋਚਿਸਤਾਨ ਪ੍ਰਾਂਤ ਦੇ ਡੇਰਾ ਬੁਗਤੀ ਜ਼ਿਲ੍ਹੇ 'ਚ 6 ਫੁੱਟਬਾਲ ਖਿਡਾਰੀਆਂ ਨੂੰ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ, ਡੇਰਾ ਬੁਗਤੀ ਦੇ ਡਿਪਟੀ ਕਮਿਸ਼ਨਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਬੁਗਤੀ ਅਤੇ ਸੁਈ ਨਿਵਾਸੀ ਇਹ ਖਿਡਾਰੀ ਆਲ ਪਾਕਿਸਤਾਨ ਚੀਫ ਮਿਨਿਸਟਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਕਵਾਲੀਫਾਇੰਗ ਰਾਊਂਡ 'ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਸਿਬੀ ਜਾ ਰਹੇ ਸਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਡੇਰਾ ਬੁਗਤੀ ਦੀ ਕੱਚੀ ਨਹਿਰ ਦੇ ਜਾਨੀ ਬੈਰ ਇਲਾਕੇ 'ਚ ਖਿਡਾਰੀਆਂ ਦੇ ਵਾਹਨਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ 'ਤੇ ਫੁੱਟਬਾਲਰਾਂ ਨੂੰ ਆਪਣੇ ਨਾਲ ਲੈ ਗਏ। ਇਨ੍ਹਾਂ ਖਿਡਾਰੀਆਂ 'ਚ ਆਮਿਰ ਬੁਗਤੀ, ਫੈਸਲ ਬੁਗਤੀ, ਸੋਹੇਲ ਬੁਗਤੀ, ਯਾਸਰ ਬੁਗਤੀ ਅਤੇ ਸ਼ੇਰਾਜ਼ ਬੁਗਤੀ ਸ਼ਾਮਲ ਹਨ।
ਬਲੋਚਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਮੀਰ ਜ਼ੁਬੈਰ ਅਹਿਮਦ ਜਮਾਲੀ ਨੇ ਕਿਹਾ ਕਿ ਅਗਵਾ ਖਿਡਾਰੀਆਂ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ ਹੈ। ਕਾਰਜਕਾਰੀ ਆਂਤਰਿਕ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਕਿਹਾ ਕਿ ਖਿਡਾਰੀਆਂ ਦਾ ਪਤਾ ਲਗਾਉਣ ਲਈ ਮੁਹਿੰਮ ਚਲਾਈ ਗਈ ਹੈ ਅਤੇ ਫਰੰਟੀਅਰ ਕੋਰ, ਡਿਪਟੀ ਕਮਿਸ਼ਨਰ, ਕਮਿਸ਼ਨਰ ਅਤੇ ਲੇਵੀਜ਼ ਫੋਰਸ ਦੀਆਂ ਟੀਮਾਂ ਉਨ੍ਹਾਂ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ।
ਪਾਕਿਸਤਾਨ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਲੋਕਾਂ ਦੀ ਮੌਤ ਤੇ 50 ਜ਼ਖਮੀ
NEXT STORY