ਵੈੱਬ ਡੈਸਕ : ਬ੍ਰਾਜ਼ੀਲ ਦੇ ਰੀਓ ਡੀ ਜਨੇਰੋ 'ਚ ਐਤਵਾਰ ਨੂੰ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ, ਜਿੱਥੇ ਹਵਾ ਵਿੱਚ ਦੋ ਹੈਲੀਕਾਪਟਰ ਟਕਰਾ ਗਏ। ਇਸ ਦਰਦਨਾਕ ਹਾਦਸੇ 'ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਾਰੇ ਗਏ ਸਾਰੇ ਛੇ ਵਿਅਕਤੀ ਹੈਲੀਕਾਪਟਰਾਂ ਦੇ ਚਾਲਕ ਦਲ ਦੇ ਮੈਂਬਰ ਸਨ।
ਇਹ ਹਾਦਸਾ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਰੇਕਰੀਓ ਡੋਸ ਬੈਂਡੇਰੈਂਟੇਸ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਵਾਪਰਿਆ। ਟੱਕਰ ਤੋਂ ਬਾਅਦ ਹੈਲੀਕਾਪਟਰ ਇੱਕ ਇਲੈਕਟ੍ਰਿਕ ਵਾਹਨ ਡੀਲਰਸ਼ਿਪ ਦੇ ਪਾਰਕਿੰਗ ਖੇਤਰ ਵਿੱਚ ਜਾ ਡਿੱਗੇ। ਹੈਲੀਕਾਪਟਰਾਂ ਦੇ ਡਿੱਗਣ ਨਾਲ ਭਿਆਨਕ ਅੱਗ ਲੱਗ ਗਈ, ਜਿਸ ਨੇ ਉੱਥੇ ਖੜ੍ਹੇ ਘੱਟੋ-ਘੱਟ 20 ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਰਿਪੋਰਟਾਂ ਅਨੁਸਾਰ ਇੱਕ ਹੈਲੀਕਾਪਟਰ ਡਿੱਗਣ ਸਾਰ ਹੀ ਫਟ ਗਿਆ, ਜਿਸ ਕਾਰਨ ਲੱਗੀ ਅੱਗ ਪਾਰਕਿੰਗ ਵਿੱਚ ਖੜ੍ਹੇ ਇਲੈਕਟ੍ਰਿਕ ਵਾਹਨਾਂ ਤੱਕ ਤੇਜ਼ੀ ਨਾਲ ਫੈਲ ਗਈ ਅਤੇ ਕਈ ਧਮਾਕੇ ਹੋਏ। ਘਟਨਾ ਵਾਲੀ ਥਾਂ ਤੋਂ ਕਾਲੇ ਧੂੰਏਂ ਦੇ ਸੰਘਣੇ ਬੱਦਲ ਉੱਠਦੇ ਦੇਖੇ ਗਏ।
ਫਾਇਰਫਾਈਟਰਾਂ ਦੀਆਂ ਟੀਮਾਂ ਸਵੇਰੇ 9 ਵਜੇ ਦੇ ਕਰੀਬ ਮੌਕੇ 'ਤੇ ਪਹੁੰਚੀਆਂ ਅਤੇ ਲਗਭਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਵੇਰੇ 10 ਵਜੇ ਤੱਕ ਅੱਗ 'ਤੇ ਕਾਬੂ ਪਾਇਆ। ਸੁਰੱਖਿਆ ਦੇ ਮੱਦੇਨਜ਼ਰ ਐਵੇਨਿਡਾ ਦਾਸ ਅਮਰੀਕਾ ਦੀ ਇੱਕ ਸਾਈਡ ਲੇਨ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਫਿਲਹਾਲ ਅਧਿਕਾਰੀਆਂ ਵੱਲੋਂ ਇਸ ਹਵਾਈ ਟੱਕਰ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨਾਲ ਵਿਸ਼ਵ ਭਰ 'ਚ ਅਣਖ਼ ਦੀ ਲਹਿਰ ਚੱਲੀ : ਸੰਤ ਸੁਰਿੰਦਰ ਦਾਸ ਬਾਵਾ
NEXT STORY