ਬਰਲਿਨ— ਜਰਮਨੀ 'ਚ ਵੀਰਵਾਰ ਨੂੰ ਤੇਜ਼ ਹਵਾਵਾਂ ਨੇ ਜੰਮ ਕੇ ਕਹਿਰ ਬਰਸਾਇਆ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਬਰਲਿਨ, ਉੱਤਰੀ ਜਰਮਨੀ 'ਚ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ। ਪੁਲਸ ਸੂਤਰਾਂ ਨੇ ਦੱੱਸਿਆ ਕਿ ਉੱਤਰੀ ਹੈਮਬਰਗ ਸ਼ਹਿਰ 'ਚ ਇਕ ਕਾਰ ਦੇ ਉੱਪਰ ਦਰਖੱਤ ਡਿੱਗਣ ਕਾਰਨ ਉਸ 'ਚ ਸਵਾਰ ਮਹਿਲਾ ਦੀ ਮੌਤ ਹੋ ਗਈ ਤੇ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਰਲਿਨ ਫਾਇਰ ਬ੍ਰਿਗੇਡ ਦੇ ਬੁਲਾਰੇ ਨੇ ਦੱਸਿਆ ਕਿ ਰਾਜਧਾਨੀ ਬਰਲਿਨ 'ਚ ਦਰਖੱਤ ਡਿੱਗਣ ਕਾਰਨ ਕਾਰ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬ੍ਰਾਂਨੇਡਨਬਰਗ ਸ਼ਹਿਰ 'ਚ ਤੂਫਾਨੀ ਹਵਾਵਾਂ ਦੀ ਲਪੇਟ 'ਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮੈਕਲੇਨਬਰਗ-ਵੋਰਪੋਮੋਰਨ ਸ਼ਹਿਰ 'ਚ ਇਕ ਵੱਡੇ ਦਰਖੱਤ ਦੇ ਡਿੱਗਣ ਨਾਲ ਲਾਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਜਰਮਨ ਦੀ ਰਾਸ਼ਟਰੀ ਰੇਲ ਸੇਵਾ ਸੰਚਾਲਕ ਡਿਯੂਸ਼ ਬਾਹਨ ਨੇ ਦੱਸਿਆ ਕਿ ਹੇਨੋਵਰ ਤੇ ਹੈਮਬਰਗ, ਹੈਨੋਵਰ ਤੇ ਬਰਲਿਨ, ਡਾਰਟਮੁੰਡ ਤੇ ਹੈਮਬਰਗ ਵਿਚਾਲੇ ਰੇਲ ਸੇਵਾਵਾਂ ਨੂੰ ਰੱਦ ਕਰਨਾ ਪਿਆ ਹੈ।
ਅਮਰੀਕੀ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਇਹ ਦਿੱਗਜ ਕੰਪਨੀਆਂ
NEXT STORY