ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਵਿਚ ਇਕ ਯਾਤਰੀ ਬੱਸ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਨੇ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਡਰਾਈਵਰ ਨੇ ਟਾਇਰ ਫੱਟਣ ਕਾਰਨ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ।
ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ
ਪੁਲਸ ਮੁਤਾਬਕ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 2 ਹੋਰ ਨੇ ਸੋਮਵਾਰ ਸਵੇਰੇ ਹਸਪਤਾਲ ਵਿਚ ਦਮ ਤੋੜ ਦਿੱਤਾ। ਇਹ ਬੱਸ ਪੂਰਬੀ ਚਕਵਾਲ ਜ਼ਿਲ੍ਹੇ ਤੋਂ ਕਰਾਚੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ ਅਤੇ ਕੁੱਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ
ਪੰਡੋਰਾ ਪੇਪਰ ’ਚ ਪਕਿ ਦੇ PM ਇਮਰਾਨ ਖਾਨ ਦੇ ਕਰੀਬੀਆਂ ਸਮੇਤ 700 ਤੋਂ ਵੱਧ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ
NEXT STORY