ਕਵੀਂਸਲੈਂਡ - ਆਸਟਰੇਲੀਆ ਦੇ ਕਵੀਂਸਲੈਂਡ ਵਿੱਚ ਕੇਲੇ ਦੇ ਖੇਤ ਵਿੱਚ ਮਜ਼ਦੂਰੀ ਕਰਨ ਵਾਲੇ ਸ਼ਖਸ ਨੇ ਕੇਲਾ ਡਿੱਗਣ ਕਾਰਨ ਜਖ਼ਮੀ ਹੋਣ ਦੇ ਬਾਅਦ ਆਪਣੇ ਮਾਲਕ 'ਤੇ 5 ਲੱਖ ਡਾਲਰ ਦਾ ਮੁਕੱਦਮਾ ਦਰਜ ਕਰ ਦਿੱਤਾ। ਦ ਕੇਰੰਸ ਪੋਸਟ ਦੀ ਰਿਪੋਰਟ ਦੇ ਅਨੁਸਾਰ, ਕੁਕਟਾਉਨ ਦੇ ਕੋਲ ਇੱਕ ਖੇਤ ਵਿੱਚ ਇੱਕ ਦਰੱਖ਼ਤ ਅਤੇ ਉਸ ਦਾ ਕੇਲਾ ਜੈਮ ਲਾਂਗਬਾਟਮ ਨਾਮ ਦੇ ਸ਼ਖਸ 'ਤੇ ਡਿੱਗ ਗਿਆ ਜੋ ਉਸ ਖੇਤ ਵਿੱਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ। ਜੂਨ 2016 ਵਿੱਚ ਐੱਲ. ਐਂਡ ਆਰ ਕਾਲਿੰਸ ਦੇ ਖੇਤ ਵਿੱਚ ਕੇਲੇ ਦੀ ਕਟਾਈ ਦੌਰਾਨ ਉਹ ਜ਼ਖ਼ਮੀ ਹੋਇਆ ਸੀ।
ਇਹ ਵੀ ਪੜ੍ਹੋ - ਦਫ਼ਤਰ ਆਉਣ ਵਾਲੇ ਕਰਮਚਾਰੀਆਂ ਨੂੰ ਸਰਕਾਰ ਦਾ ਫਰਮਾਨ, 'No Vaccine-No Entry'
ਇਸ ਦਾ ਫੈਸਲਾ ਕੋਰਟ ਵੱਲੋਂ ਹੁਣ ਆਇਆ ਹੈ। ਮਜ਼ਦੂਰ ਨੇ ਦਲੀਲ਼ ਦਿੱਤਾ ਕਿ ਕੰਪਨੀ ਲਾਪਰਵਾਹ ਸੀ ਕਿਉਂਕਿ ਇਸ ਦੇ ਲਈ ਉਨ੍ਹਾਂ ਨੂੰ ਸਮਰੱਥ ਰੂਪ ਨਾਲ ਸਿਖਲਾਈ ਨਹੀਂ ਦਿੱਤੀ ਗਈ ਸੀ ਕਿ ਵੱਡੇ ਦਰੱਖ਼ਤਾਂ ਤੋਂ ਕੇਲਿਆਂ ਨੂੰ ਕਿਵੇਂ ਇਕੱਠਾ ਕਰਨਾ ਹੈ।
ਇਸ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਸਟਿਸ ਕੈਥਰੀਨ ਹੋਂਸ ਨੇ ਕਿਹਾ, ਦਰਖਤ ਗ਼ੈਰ-ਮਾਮੂਲੀ ਰੂਪ ਨਾਲ ਲੰਬਾ ਸੀ ਅਤੇ ਕੇਲੇ ਗ਼ੈਰ-ਮਾਮੂਲੀ ਰੂਪ ਨਾਲ ਉਚਾਈ 'ਤੇ ਸਨ। ਲਾਂਗਬਾਟਮ ਨੇ ਆਪਣੇ ਸੱਜੇ ਮੋਡੇ 'ਤੇ ਗੁੱਛਾ ਅਤੇ ਦਰੱਖ਼ਤ ਫੜਿਆ ਅਤੇ ਆਪਣੇ ਸੱਜੇ ਪਾਸੇ ਜ਼ਮੀਨ 'ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਮਜ਼ਦੂਰ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਜਿਸ ਤੋਂ ਬਾਅਦ ਉਹ ਕੰਮ 'ਤੇ ਨਹੀਂ ਪਰਤਿਆ।
ਇਹ ਵੀ ਪੜ੍ਹੋ - ਅਮਰੀਕਾ: ਕੋਵਿਡ-19 ਦੌਰਾਨ ਹਜ਼ਾਰਾਂ ਬੱਚਿਆਂ ਨੇ ਗੁਆਏ ਆਪਣੇ ਮਾਪੇ
ਕੋਰਟ ਮੁਤਾਬਕ ਕੇਲੇ ਦਾ ਭਾਰ ਲੱਗਭੱਗ 70 ਕਿੱਲੋ ਸੀ। ਸੱਟ ਲੱਗਣ ਕਾਰਨ ਉਸ ਵਿਅਕਤੀ ਨੇ ਉਦੋਂ ਤੋਂ ਕੰਮ ਨਹੀਂ ਕੀਤਾ ਸੀ। ਜਸਟੀਸ ਹੋਂਸ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਜ਼ਦੂਰ ਦੇ ਦਾਅਵਿਆਂ ਨੂੰ ਸਹੀ ਪਾਇਆ ਅਤੇ ਆਪਣੇ ਫੈਸਲੇ ਵਿੱਚ ਉਸ ਦੇ ਮਾਲਕ ਨੂੰ 502,740 ਡਾਲਰ ਯਾਨੀ ਦੀ 3,77,15,630 ਰੁਪਏ ਮਜ਼ਦੂਰ ਨੂੰ ਬਤੌਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਿੰਬਾਬਵੇ: ਸੋਨੇ ਦੀ ਖਾਨ 'ਚ ਧਮਾਕਾ, ਸੱਤ ਲੋਕਾਂ ਦੀ ਮੌਤ
NEXT STORY