ਲਾਹੌਰ— ਪਾਕਿਸਤਾਨ ਦੇ ਲਾਹੌਰ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਿਹਾਇਸ਼ ਨੇੜੇ ਹੋਏ ਇਕ ਸ਼ਕਤੀਸ਼ਾਲੀ ਧਮਾਕੇ 'ਚ ਤਿੰਨ ਪੁਲਸ ਕਰਮਚਾਰੀਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਇਹ ਧਮਾਕਾ ਸ਼ਰੀਫ ਪਰਿਵਾਰ ਦੀ ਰਿਹਾਇਸ਼ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ 'ਤੇ ਇਕ ਪੁਲਸ ਚੌਕੀ ਦੇ ਨੇੜੇ ਹੋਇਆ। ਧਮਾਕੇ ਤੋਂ ਕੁਝ ਹੀ ਦੂਰੀ 'ਤੇ ਤਬਲੀਗੀ ਜਮਾਤ ਦਾ ਇਕ ਪ੍ਰੋਗਰਾਮ ਸੀ।
ਰੈਸਕਿਊ ਟੀਮ ਦੇ ਬੁਲਾਰੇ ਜਾਮ ਸੱਜਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕੇ 'ਚ 9 ਲੋਕ ਮਾਰੇ ਗਏ ਹਨ ਤੇ 20 ਹੋਰ ਲੋਕ ਇਸ ਘਟਨਾ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚ 7 ਪੁਲਸ ਕਰਮਚਾਰੀ ਹਨ। ਚਾਰ ਪੁਲਸ ਕਰਮਚਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸ਼ਰੀਫ ਮੈਡੀਕਲ ਕੰਪਲੈਕਸ ਤੇ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਲਾਹੌਰ ਦੇ ਪੁਲਸ ਡਿਪਟੀ ਕਮਿਸ਼ਨਰ ਹੈਦਰ ਅਸ਼ਰਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਤਿੰਨ ਪੁਲਸ ਕਰਮਚਾਰੀ ਸਨ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਆਤਮਘਾਤੀ ਹਮਲਾ ਸੀ ਜਾਂ ਪਲਾਂਟਡ ਡਿਵਾਈਸ ਨਾਲ ਧਮਾਕਾ ਕੀਤਾ ਗਿਆ ਸੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ। ਅਜੇ ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਯੂ.ਐੱਨ. ਨੂੰ ਮਿਲੀਆਂ ਸੈਕਸ ਸ਼ੋਸ਼ਣ ਦੀਆਂ 138 ਸ਼ਿਕਾਇਤਾਂ
NEXT STORY