ਜਲੰਧਰ (ਜ. ਬ.)- ਜਲੰਧਰ ਦੇ ਕੁਝ ਨੌਜਵਾਨਾਂ ਨੇ ਫੇਸਬੁੱਕ ਫਰੈਂਡ ਨੂੰ ਉੱਤਰਾਖੰਡ ਤੋਂ ਜਲੰਧਰ ਬੁਲਾ ਕੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ ਅਤੇ ਕਪੂਰਥਲਾ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਜੀਜੇ-ਸਾਲੇ ਸਮੇਤ 4 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਪੀੜਤਾ ਦਾ ਕਹਿਣਾ ਹੈ ਕਿ ਉਸ ਨਾਲ ਕੁਝ ਹੋਰ ਅਣਪਛਾਤੇ ਲੋਕਾਂ ਨੇ ਵੀ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 27 ਸਾਲਾ ਮੁਟਿਆਰ ਨੇ ਦੱਸਿਆ ਕਿ ਉਹ ਉੱਤਰਾਖੰਡ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਦੋਸਤੀ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਨਾਲ ਹੋਈ ਸੀ। ਬਾਅਦ ਵਿਚ ਉਹ ਫ਼ੋਨ ’ਤੇ ਗੱਲਾਂ ਕਰਨ ਲੱਗੇ। ਦੋਸ਼ ਹੈ ਕਿ ਮਨਪ੍ਰੀਤ ਨੇ ਉਸ ਨੂੰ ਮਿਲਣ ਲਈ ਜਲੰਧਰ ਬੁਲਾਇਆ। ਜਦੋਂ ਉਹ ਜਲੰਧਰ ਆਈ ਤਾਂ ਕਚਹਿਰੀ ਚੌਕ ਤੋਂ ਮਨਪ੍ਰੀਤ ਆਪਣੇ ਜੀਜੇ ਅਤੇ ਸਾਥੀ ਰਵਨੀਤ ਸਿੰਘ ਨਿਵਾਸੀ ਕੈਂਟ ਨਾਲ ਗੱਡੀ ਵਿਚ ਆਇਆ।
ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਪੀੜਤਾ ਨੂੰ ਕੁਝ ਸੁੰਘਾ ਦਿੱਤਾ, ਜਿਸ ’ਤੇ ਉਹ ਬੇਹੋਸ਼ ਹੋ ਗਈ। ਮੁਟਿਆਰ ਨੇ ਦੋਸ਼ ਲਾਇਆ ਕਿ ਉਕਤ ਲੋਕਾਂ ਨੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ, ਜਦਕਿ ਆਪਣੇ ਸਾਥੀਆਂ ਨਾਲ ਵੀ ਜਬਰੀ ਸਰੀਰਕ ਸਬੰਧ ਬਣਵਾਏ। ਪੀੜਤਾ ਨੇ ਕਿਹਾ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਕਪੂਰਥਲਾ ਵਿਚ ਸੀ। ਉਸ ਨੇ ਪਹਿਲਾਂ ਕਪੂਰਥਲਾ ਪੁਲਸ ਨੂੰ ਸ਼ਿਕਾਇਤ ਦਿੱਤੀ, ਤਾਂ ਪੁਲਸ ਨੇ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰ ਕੇ ਮਾਮਲਾ ਜਲੰਧਰ ਕਮਿਸ਼ਨਰੇਟ ਪੁਲਸ ਨੂੰ ਟਰਾਂਸਫਰ ਕਰ ਦਿੱਤਾ।
ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮਨਪ੍ਰੀਤ, ਉਸ ਦੇ ਜੀਜੇ ਰਵਨੀਤ ਸਿੰਘ ਅਤੇ ਦੋ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੋਬਾਈਲ ਲੋਕੇਸ਼ਨ ਦੇ ਨਾਲ-ਨਾਲ ਹੋਰ ਕਈ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।
2027 ਲਈ ਕਾਂਗਰਸ ਦੀ ਵੱਡੀ ਤਿਆਰੀ, ਪੰਜਾਬ ਕਾਂਗਰਸ ਭਵਨ 'ਚ ਅੱਜ ਹੋਵੇਗੀ ਅਹਿਮ ਮੀਟਿੰਗ
NEXT STORY