ਬੈਂਕਾਕ— ਸਫਲਤਾ ਦੀ ਹਰ ਕਹਾਣੀ ਪਿੱਛੇ ਸੰਘਰਸ਼ ਦੀਆਂ ਕਈ ਕਹਾਣੀਆਂ ਹੁੰਦੀਆਂ ਹਨ। ਦੁਨੀਆ ਵਿਚ ਅਜਿਹੇ ਕਈ ਸਟਾਰ ਹਨ, ਜੋ ਸ਼ੋਹਰਤ ਦੇ ਆਸਮਾਨ ਤੱਕ ਮਿਹਨਤਾਂ ਕਰਦੇ ਹੋਏ ਪਹੁੰਚੇ। ਜਿਨ੍ਹਾਂ ਦਾ ਅਤੀਤ ਕੁਝ ਹੋਰ ਹੀ ਸੀ ਪਰ ਜਿਨ੍ਹਾਂ ਨੇ ਆਪਣੇ ਭਵਿੱਖ ਨੂੰ ਆਪਣੇ ਦਮ 'ਤੇ ਬਣਾਇਆ। ਅੱਜ ਅਸੀਂ ਜਿਸ ਕੁੜੀ ਦੀ ਗੱਲ ਕਰਨ ਜਾ ਰਹੇ ਹਨ, ਉਸ ਦੀ ਕਹਾਣੀ ਸ਼ਾਇਦ ਦੁਨੀਆ ਦੀਆਂ ਸਾਰੀਆਂ ਕਹਾਣੀਆਂ ਤੋਂ ਵੱਖ ਹੈ। ਇਹ ਕਹਾਣੀ ਇਕ ਸਾਧਵੀ ਦੇ ਫੈਸ਼ਨ ਦੀ ਦੁਨੀਆ ਵਿਚ ਕਦਮ ਰੱਖਣ ਤੇ ਸ਼ੌਹਰਤ ਦੇ ਆਸਮਾਨ ਤੱਕ ਪਹੁੰਚਣ ਦੀ ਹੈ।
ਥਾਈਲੈਂਡ ਦੀ ਰਹਿਣ ਵਾਲੀ 22 ਸਾਲਾ ਮਿਮੀ ਤਾਓ ਇਕ ਟਰਾਂਸਜੈਂਡਰ ਮਾਡਲ ਹੈ। ਤਾਓ ਬਚਪਨ ਵਿਚ ਇਕ ਸਾਧਵੀ ਸੀ। ਸਾਧਵੀ ਤੋਂ ਇਕ ਬੋਲਡ ਮਾਡਲ ਬਣਨ ਦਾ ਉਸ ਦਾ ਸਫਰ ਸ਼ਾਨਦਾਰ ਹੈ। ਬਚਪਨ 'ਚ ਆਪਣੀਆਂ ਸਹੇਲੀਆਂ ਨਾਲ ਛਿਪ-ਛਿਪ ਕੇ ਮੇਕਅੱਪ ਕਰਦੀ ਸੀ ਅਤੇ ਇਸੇ ਮੇਕਅੱਪ ਵਾਲੇ ਚਿਹਰੇ ਨੇ ਉਸ ਦੀ ਪਛਾਣ ਦੁਨੀਆ ਵਿਚ ਬਣਾ ਦਿੱਤੀ। ਉਹ ਛੇ ਸਾਲਾਂ ਤੋਂ ਥਾਈਲੈਂਡ ਦੀ ਫੈਸ਼ਨ ਇੰਡਸਟਰੀ ਵਿਚ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ। ਉਹ ਬੈਂਕਾਕ ਦੇ ਕਈ ਫੈਸ਼ਨ ਸ਼ੋਅ ਵਿਚ ਨਜ਼ਰ ਆ ਚੁੱਕੀ ਹੈ, ਜਿਨ੍ਹਾਂ ਵਿਚ ਪ੍ਰਸਿੱਧ ਸ਼ੋਅ ਕਾਲਯਪਸੋ ਵੀ ਸ਼ਾਮਲ ਹੈ।
ਤਾਓ ਨੂੰ ਉਸ ਦੇ ਪਰਿਵਾਰ ਨੇ ਇਕ ਮੱਠ ਵਿਚ ਸਕੂਲੀ ਸਿੱਖਿਆ ਲਈ ਭੇਜ ਦਿੱਤਾ ਸੀ। ਮੱਠ ਦੀ ਸਾਧਾਰਨ ਜ਼ਿੰਦਗੀ ਜਿਊਂਦੇ ਹੋਏ ਤਾਓ ਦਾ ਰੁਝਾਨ ਫੈਸ਼ਨ ਇੰਡਸਟਰੀ ਵੱਲ ਰਿਹਾ ਅਤੇ ਹੁਣ ਫੈਸ਼ਨ ਇੰਡਸਟਰੀ 'ਚ ਰਹਿੰਦੇ ਹੋਏ ਵਾਪਸ ਮੱਠ ਵਿਚ ਜਾਣਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਇਸ ਜ਼ਿੰਦਗੀ ਨੂੰ ਛੱਡ ਕੇ ਇਕ ਦਿਨ ਉਹ ਵਾਪਸ ਆਪਣੀ ਪਹਿਲੀ ਜ਼ਿੰਦਗੀ ਵਿਚ ਚਲੀ ਜਾਵੇਗੀ। ਉਸ ਦੇ ਮੁਤਾਬਕ ਉੱਥੇ ਸਕੂਨ ਹੈ।
ਲਗਜ਼ਰੀ ਜੇਲ੍ਹ 'ਚ ਜ਼ਿੰਦਗੀ ਦੇ ਮਜ਼ੇ ਲੈ ਰਹੀ ਹੈ ਬੇਟੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੀ 'ਭਾਰਤੀ ਔਰਤ' (ਤਸਵੀਰਾਂ)
NEXT STORY