ਨਿਊ ਬਰਨਸਵਿਕ—ਕੈਨੇਡਾ 'ਚ ਫਰੈਂਚ ਅਤੇ ਅੰਗਰੇਜ਼ੀ ਦੋ ਸਰਕਾਰੀ (ਆਫੀਸ਼ੀਅਲ ਲੈਂਗੁਏਜ) ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਪਰ ਇਕ ਮਾਂ ਨੇ ਅਪੀਲ ਕੀਤੀ ਹੈ ਕਿ ਤੀਜੀ ਭਾਸ਼ਾ ਦੇ ਤੌਰ 'ਤੇ ਸਾਈਨ ਲੈਂਗੁਏਜ ਭਾਵ ਇਸ਼ਾਰਿਆਂ ਵਾਲੀ ਭਾਸ਼ਾ ਨੂੰ ਮਾਨਤਾ ਦਿੱਤੀ ਜਾਵੇ। ਸੇਂਟ ਜੌਨ ਤੋਂ ਹੀਦਰ ਚੈਨਡਲਰ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੀ ਬੱਚੀ ਐਲੀਸਨ ਜਨਮ ਤੋਂ ਹੀ ਸੁਣ ਨਹੀਂ ਸਕਦੀ ਅਤੇ ਹੁਣ ਉਹ ਚਾਰ ਸਾਲਾਂ ਦੀ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਐਲੀਸਨ ਨਾਲ ਅਮਰੀਕੀ ਇਸ਼ਾਰਿਆਂ ਦੀ ਭਾਸ਼ਾ 'ਚ ਗੱਲ ਕਰਦਾ ਹੈ।
ਉਸ ਨੇ ਕਿਹਾ ਕਿ ਉਸ ਦਾ ਬੇਟਾ ਇਸ ਗੱਲ ਤੋਂ ਖੁਸ਼ ਹੈ ਕਿ ਅਸੀਂ ਉਸ ਨਾਲ ਇਸ ਤਰ੍ਹਾਂ ਗੱਲ ਕਰਦੇ ਹਾਂ, ਉਹ ਤਾਂ ਇਸ ਨੂੰ 'ਸੁਪਰ ਪਾਵਰ' ਹੀ ਕਹਿੰਦਾ ਹੈ। ਹੀਦਰ ਨੇ ਇਹ ਅਪੀਲ ਕੈਨੇਡੀਅਨ ਹੈਰੀਟੇਡ ਮੰਤਰੀ ਮੈਲਾਨਿਆ ਜੋਲੀ ਨੂੰ ਕੀਤੀ। 2011 ਦੀ ਰਿਪੋਰਟ ਮੁਤਾਬਕ 25,000 ਲੋਕ ਘਰ 'ਚ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ ਕਰਦੇ ਹਨ। ਜੇਕਰ ਅਜਿਹਾ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਓਬਾਮਾ ਦੀ ਇਕ ਝਲਕ ਪਾਉਣ ਨੂੰ ਤਰਸੇ ਲੋਕ, ਜਰਮਨੀ ਵਿਚ ਹੋਇਆ 'ਰਾਕਸਟਾਰ' ਵਰਗਾ ਸੁਆਗਤ (ਦੇਖੋ ਤਸਵੀਰਾਂ)
NEXT STORY