ਨਵੀਂ ਦਿੱਲੀ (ਭਾਸ਼ਾ) - ਭਾਰਤ ਵਿਚ ਸੋਨੇ ਦੀ ਮੰਗ ਕੀਮਤਾਂ ਦੇ ਇਤਿਹਾਸਕ ਸਿਖਰ 'ਤੇ ਪਹੁੰਚਣ ਦੇ ਬਾਵਜੂਦ ਮਜ਼ਬੂਤ ਆਰਥਿਕ ਮਾਹੌਲ ਕਾਰਨ ਜਨਵਰੀ-ਮਾਰਚ ਤਿਮਾਹੀ 'ਚ ਸਾਲਾਨਾ ਆਧਾਰ 'ਤੇ ਅੱਠ ਫ਼ੀਸਦੀ ਵਧ ਕੇ 136.6 ਟਨ ਹੋ ਗਈ। ਵਿਸ਼ਵ ਗੋਲਡ ਕੌਂਸਲ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੁਆਰਾ ਸੋਨੇ ਦੀ ਖਰੀਦ ਨਾਲ ਵੀ ਇਸ ਮੰਗ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਦੂਜੇ ਪਾਸੇ ਇਸ ਸਾਲ ਜਨਵਰੀ-ਮਾਰਚ 'ਚ ਮੁੱਲ ਦੇ ਲਿਹਾਜ਼ ਨਾਲ ਭਾਰਤ ਦੀ ਸੋਨੇ ਦੀ ਮੰਗ ਸਾਲਾਨਾ ਆਧਾਰ 'ਤੇ 20 ਫ਼ੀਸਦੀ ਵਧ ਕੇ 75,470 ਕਰੋੜ ਰੁਪਏ ਹੋ ਗਈ। ਇਸ ਦਾ ਕਾਰਨ ਮਾਤਰਾ ਵਿਚ ਵਾਧਾ ਹੋਣ ਦੇ ਨਾਲ-ਨਾਲ ਤਿਮਾਹੀ ਔਸਤ ਕੀਮਤਾਂ ਵਿਚ 11 ਫ਼ੀਸਦੀ ਦਾ ਵਾਧਾ ਵੀ ਹੈ। ਵਿਸ਼ਵ ਗੋਲਡ ਕੌਂਸਲ ਨੇ ਮੰਗਲਵਾਰ ਨੂੰ ਆਪਣੀ ਗਲੋਬਲ ਰਿਪੋਰਟ 'ਗੋਲਡ ਡਿਮਾਂਡ ਟ੍ਰੈਂਡਸ Q1 2024' ਜਾਰੀ ਕੀਤੀ। ਇਸ ਦੇ ਅਨੁਸਾਰ ਭਾਰਤ ਦੀ ਕੁਲ ਸੋਨੇ ਦੀ ਮੰਗ, ਜਿਸ ਵਿਚ ਗਹਿਣੇ ਅਤੇ ਨਿਵੇਸ਼ ਦੋਵੇਂ ਸ਼ਾਮਲ ਹਨ...ਇਸ ਸਾਲ ਜਨਵਰੀ-ਮਾਰਚ ਵਿਚ ਵੱਧ ਕੇ 136.6 ਟਨ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 126.3 ਟਨ ਸੀ।
ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ
ਭਾਰਤ 'ਚ ਸੋਨੇ ਦੀ ਕੁੱਲ ਮੰਗ 'ਚੋਂ ਗਹਿਣਿਆਂ ਦੀ ਮੰਗ ਚਾਰ ਫ਼ੀਸਦੀ ਵਧ ਕੇ 95.5 ਟਨ ਹੋ ਗਈ। ਕੁੱਲ ਨਿਵੇਸ਼ ਮੰਗ (ਬਾਰ, ਸਿੱਕਿਆਂ ਆਦਿ ਦੇ ਰੂਪ ਵਿੱਚ) 19 ਫ਼ੀਸਦੀ ਵਧ ਕੇ 41.1 ਟਨ ਹੋ ਗਈ। ਭਾਰਤ ਵਿੱਚ WGC ਦੇ ਖੇਤਰੀ ਮੁੱਖ ਕਾਰਜਕਾਰੀ ਸਚਿਨ ਜੈਨ ਨੇ ਕਿਹਾ ਕਿ ਸੋਨੇ ਦੀ ਮੰਗ ਵਿੱਚ ਵਾਧਾ ਭਾਰਤੀਆਂ ਦੇ ਸੋਨੇ ਨਾਲ ਸਥਾਈ ਸਬੰਧਾਂ ਦੀ ਪੁਸ਼ਟੀ ਕਰਦੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦਾ ਲਗਾਤਾਰ ਮਜ਼ਬੂਤ ਆਰਥਿਕ ਮਾਹੌਲ ਸੋਨੇ ਦੇ ਗਹਿਣਿਆਂ ਦੀ ਖਪਤ ਦਾ ਸਮਰਥਨ ਕਰਦਾ ਰਿਹਾ, ਹਾਲਾਂਕਿ ਮਾਰਚ ਵਿਚ ਕੀਮਤਾਂ ਇਤਿਹਾਸਕ ਉਚਾਈ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ
ਇਸ ਦੇ ਨਾਲ ਹੀ ਇਸ ਵਿਚ ਤਿਮਾਹੀ ਦੇ ਅੰਤ ਵਿਚ ਵਿਕਰੀ ਘੱਟ ਗਈ। ਜੈਨ ਨੂੰ ਉਮੀਦ ਹੈ ਕਿ ਇਸ ਸਾਲ ਭਾਰਤ 'ਚ ਸੋਨੇ ਦੀ ਮੰਗ 700-800 ਟਨ ਦੇ ਕਰੀਬ ਰਹੇਗੀ। ਜੇਕਰ ਕੀਮਤਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਤਾਂ ਮੰਗ ਇਸ ਸੀਮਾ ਦੇ ਹੇਠਲੇ ਸਿਰੇ 'ਤੇ ਹੋ ਸਕਦੀ ਹੈ। ਸਾਲ 2023 'ਚ ਦੇਸ਼ 'ਚ ਸੋਨੇ ਦੀ ਮੰਗ 747.5 ਟਨ ਸੀ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਕਵਾਲੀ ਦਬਾਅ ਕਾਰਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਰਿਕਾਰਡ ਪੱਧਰ ਤੋਂ ਹੇਠਾਂ ਡਿੱਗਿਆ ਨਿਫਟੀ
NEXT STORY