ਪੇਸ਼ਾਵਰ (ਬਿਊਰੋ)- ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ 'ਚ ਇਕ ਖ਼ੁਫ਼ੀਆ ਸੂਚਨਾ ਦੇ ਅਧਾਰਤ ਸੁਰੱਖਿਆ ਮੁਹਿੰਮ 'ਚ ਇਕ ਤਾਲਿਬਾਨੀ ਆਤਮਘਾਤੀ ਹਮਲਾਵਰ ਨੂੰ ਮਾਰਿਆ ਗਿਆ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸਕੂਲ ਵੈਨ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨਾਲ ਸਬੰਧਤ ਇਕ ਆਤਮਘਾਤੀ ਹਮਲਾਵਰ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਖ਼ੈਬਰ ਪਖਤੂਨਖਵਾ ਸੂਬੇ 'ਚ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਪਿੰਕਈ ਖ਼ੇਤਰ 'ਚ ਕਾਰਵਾਈ ਸ਼ੁਰੂ ਕੀਤੀ ਗਈ ਸੀ। ਸੁਰੱਖਿਆ ਬਲਾਂ ਨੇ ਹਮਲਾਵਰ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਇਕ ਪਿੰਡ 'ਚ ਪਹੁੰਚੇ ਅਤੇ ਸ਼ੱਕੀ ਕੰਪਲੈਕਸ ਨੂੰ ਘੇਰ ਲਿਆ। ਹਮਲਾਵਰ ਉਸ ਸਮੇਂ ਮਾਰਿਆ ਗਿਆ ਜਦੋਂ ਸੁਰੱਖਿਆ ਬਲਾਂ ਨਾਲ ਗੋਲੀਬਾਰੀ ਦੌਰਾਨ ਉਸਦੇ ਸਰੀਰ ਦੁਆਲੇ ਲਪੇਟਿਆ ਬੰਬ ਫਟ ਗਿਆ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਮਲਾਵਰ ਅਫ਼ਗਾਨਿਸਤਾਨ ਦੇ ਲੋਗਾਰ ਸੂਬੇ ਤੋਂ ਆਇਆ ਸੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪਾਬੰਦੀਸ਼ੁਦਾ ਟੀਟੀਪੀ ਨੂੰ ਪਾਕਿਸਤਾਨ ਤਾਲਿਬਾਨ ਵਜੋਂ ਜਾਣਿਆ ਜਾਂਦਾ ਹੈ। ਟੀਟੀਪੀ ਪਹਿਲਾਂ ਵੀ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਕਈ ਆਤਮਘਾਤੀ ਹਮਲੇ ਕਰ ਚੁੱਕਾ ਹੈ। ਪੂਰੇ ਪਾਕਿਸਤਾਨ 'ਚ 2009 ਦੇ ਆਰਮੀ ਹੈੱਡਕੁਆਰਟਰ 'ਤੇ ਹਮਲਾ, ਫ਼ੌਜੀ ਠਿਕਾਣਿਆਂ 'ਤੇ ਹਮਲੇ ਅਤੇ ਇਸਲਾਮਾਬਾਦ ਦੇ ਮੈਰੀਅਟ ਹੋਟਲ 'ਤੇ 2008 ਦੇ ਹਮਲੇ ਸਮੇਤ ਕਈ ਹਮਲੇ ਕੀਤੇ ਜਾਣ ਦਾ ਦੋਸ਼ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਆਇਰਿਸ਼ ਸਿੱਖ ਕਾਰਕੁਨ ਯੁੱਧ ਪ੍ਰਭਾਵਿਤ ਯੂਕ੍ਰੇਨ ਲਈ ਲਗਾਉਣਗੇ 10,000 ਰੁੱਖ
NEXT STORY