ਜਲੰਧਰ (ਇੰਟ.)– ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘਾਤਕ ਹਾਰਟ ਅਟੈਕ ਦੀ ਸਭ ਤੋਂ ਵੱਧ ਸੰਭਾਵਨਾ ਸੋਮਵਾਰ ਨੂੰ ਜ਼ਿਆਦਾ ਹੁੰਦੀ ਹੈ। ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਆਇਰਲੈਂਡ ਵਿਚ 2013 ਅਤੇ 2018 ਦਰਮਿਆਨ ਖੋਜੀਆਂ ਵਲੋਂ ਕੀਤੇ ਗਏ ਅਧਿਐਨ ਵਿਚ 10,528 ਰੋਗੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਅਧਿਐਨ ਵਿਚ ਪਾਇਆ ਕਿ ਘਾਤਕ ਦਿਲ ਦੇ ਦੌਰੇ ਵਧੇਰੇ ਸੋਮਵਾਰ ਨੂੰ ਹੀ ਪੈਂਦੇ ਹਨ।
ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ
ਕੋਰੋਨਰੀ ਧਮਨੀ ਪੂਰੀ ਤਰ੍ਹਾਂ ਹੋ ਜਾਂਦੀ ਹੈ ਬਲਾਕ
ਖੋਜੀਆਂ ਮੁਤਾਬਕ ਅਜਿਹੀ ਸਥਿਤੀ ਨੂੰ ਐੱਸ. ਟੀ.-ਸੈਗਮੈਂਟ ਐਲੀਵੇਸ਼ਨ ਮਾਇਓਕਾਰਡੀਅਲ ਇਨਫਰੱਕਸ਼ਨ (ਐੱਸ. ਟੀ. ਈ. ਐੱਮ. ਆਈ.) ਕਹਿੰਦੇ ਹਨ ਅਤੇ ਇਹ ਉਦੋਂ ਵਾਪਰਦੀ ਹੈ ਜਦੋਂ ਕੋਈ ਮੁੱਖ ਕੋਰੋਨਰੀ ਧਮਨੀ ਪੂਰੀ ਤਰ੍ਹਾਂ ਬਲਾਕ ਹੋ ਜਾਂਦੀ ਹੈ। ਇਹ ਪ੍ਰੈਜ਼ੈਂਟੇਸ਼ਨ ਮੈਨਚੈਸਟਰ, ਬ੍ਰਿਟੇਨ ਵਿਚ ਬ੍ਰਿਟਿਸ਼ ਕਾਰਡੀਓਵਾਸਕੁਲਰ ਸੁਸਾਇਟੀ (ਬੀ. ਸੀ. ਐੱਸ.) ਸੰਮੇਲਨ ਵਿਚ ਪੇਸ਼ ਕੀਤੀ ਗਈ ਸੀ। ਇਸ ਵਿਚ ਦਿਖਾਇਆ ਗਿਆ ਸੀ ਕਿ ਕੰਮਕਾਜੀ ਹਫਤੇ ਦੀ ਸ਼ੁਰੂਆਤ ਵਿਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਵਿਚ ਖੋਜੀਆਂ ਨੇ ਦੱਸਿਆ ਸੀ ਕਿ ਐਤਵਾਰ ਨੂੰ ਵੀ ਇਸ ਘਾਤਕ ਦਿਲ ਦੌਰੇ ਦੀ ਦਰ ਵਧੀ ਹੁੰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ
ਯੂ. ਕੇ. ’ਚ ਹਰ ਸਾਲ 30,000 ਤੋਂ ਵਧ ਮਾਮਲੇ
ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਮੈਡੀਕਲ ਡਾਇਰੈਕਟਰ ਪ੍ਰੋਫੈਸਰ ਨੀਲੇਸ਼ ਸਮਾਨੀ ਨੇ ਕਿਹਾ ਕਿ ਇਹ ਅਧਿਐਨ ਵਿਸ਼ੇਸ਼ ਰੂਪ ਵਿਚ ਘਾਤਕ ਦਿਲ ਦੇ ਦੌਰੇ ਦੇ ਸਮੇਂ ਬਾਰੇ ਸਬੂਤ ਪੇਸ਼ ਕਰਦਾ ਹੈ ਪਰ ਹੁਣ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਹਫਤੇ ਦੇ ਹੋਰਨਾਂ ਦਿਨਾਂ ਵਿਚ ਅਜਿਹਾ ਕੀ ਹੈ, ਜੋ ਇਸ ਨੂੰ ਸੋਮਵਾਰ ਨੂੰ ਵਧ ਸੰਭਾਵਿਤ ਬਣਾ ਦਿੰਦੇ ਹਨ। ਸਮਾਨੀ ਨੇ ਕਿਹਾ ਕਿ ਅਸੀਂ ਡਾਕਟਰਾਂ ਨੂੰ ਇਸ ਘਾਤਕ ਸਥਿਤੀ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰ ਸਕਦੇ ਹਾਂ ਤਾਂ ਜੋ ਅਸੀਂ ਭਵਿੱਖ ਵਿਚ ਹੋਰ ਜ਼ਿਆਦਾ ਲੋਕਾਂ ਦੀ ਜਾਨ ਬਚਾ ਸਕੀਏ।
ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ 'ਤੇ ਚਰਚਾ ਲਈ ਤਿਆਰ
ਯੂ. ਕੇ. ਵਿਚ ਹਰ ਸਾਲ 30,000 ਤੋਂ ਵਧ ਹਸਪਤਾਲਾਂ ਵਿਚ ਐੱਸ. ਟੀ. ਈ. ਐੱਮ. ਆਈ. ਕਾਰਨ ਮਰੀਜ਼ ਭਰਤੀ ਹੁੰਦੇ ਹਨ। ਇਸ ਲਈ ਇਸ ਦੇ ਨਿਵਾਰਣ ਲਈ ਫੌਰੀ ਮੁਲਾਂਕਣ ਅਤੇ ਇਲਾਜ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਆਮ ਤੌਰ ’ਤੇ ਫੌਰੀ ਐਂਜੀਓਪਲਾਸਟੀ ਨਾਲ ਕੀਤਾ ਜਾਂਦਾ ਹੈ। ਬੇਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਵਿਚ ਖੋਜ ਦੀ ਅਗਵਾਈ ਕਰਨ ਵਾਲੇ ਜੈਕ ਲਾਫਾਨ ਨੇ ਕਿਹਾ ਕਿ ਅਸੀਂ ਕੰਮਕਾਜੀ ਹਫਤੇ ਦੀ ਸ਼ੁਰੂਆਤ ਅਤੇ ਐੱਸ. ਟੀ. ਈ. ਐੱਮ. ਦੀਆਂ ਘਟਨਾਵਾਂ ਦਰਮਿਆਨ ਮਜ਼ਬੂਤ ਅੰਕੜਾ ਸੰਬੰਧ ਪਾਇਆ ਹੈ। ਇਸ ਦਾ ਵਰਣਨ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਪਰ ਇਹ ਇਕ ਉਤਸੁਕਤਾ ਬਣੀ ਹੋਈ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ ਵਧਿਆ ਮੁੱਛਾਂ ਰੱਖਣ ਦਾ ਟਰੈਂਡ, ਲੋਕਾਂ ਨੇ ਕਿਹਾ- ਮੁੱਛਾਂ ਸ਼ਖ਼ਸੀਅਤ ਦੀ ਝਲਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਗਿਣਤੀ ’ਚ ਭਾਰਤੀ ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਹੀ ਮੋੜੇ ਜਾ ਰਹੇ, ਜਾਣੋ ਪੂਰਾ ਮਾਮਲਾ
NEXT STORY