ਮਾਸਕੋ-ਤਜਾਕਿਸਤਾਨ 'ਚ ਅਫਗਾਨਿਸਤਾਨ ਦੇ ਡਿਪਲੋਮੈਟ ਮੁਹੰਮਦ ਜ਼ਹੀਰ ਅਘਬਾਰ ਨੇ ਰਾਸ਼ਟਰਪਤੀ ਅਸ਼ਰਫ ਗਨੀ 'ਤੇ ਸਰਕਾਰੀ ਫੰਡ 'ਚੋਂ 16.9 ਕਰੋੜ ਡਾਲਰ ਦੀ 'ਚੋਰੀ' ਕਰਨ ਦਾ ਦੋਸ਼ ਲਾਇਆ ਅਤੇ ਅੰਤਰਰਾਸ਼ਟਰੀ ਪੁਲਸ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਤਾਲਿਬਾਨ ਦੇ ਕਾਬੁਲ ਨੇੜੇ ਪਹੁੰਚਦੇ ਹੀ ਗਨੀ ਐਤਵਾਰ ਨੂੰ ਅਫਗਾਨਿਸਤਾਨ ਛੱਡ ਕੇ ਚੱਲੇ ਗਏ ਸਨ ਅਤੇ ਬੁੱਧਵਾਰ ਤੱਕ ਉਨ੍ਹਾਂ ਦੇ ਟਿਕਾਣਿਆਂ ਦੀ ਕੋਈ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ : ਭਾਰਤ ਤੇ ਯੁਗਾਂਡਾ 'ਚ ਮਿਲੀ ਨਕਲੀ ਕੋਰੋਨਾ ਵੈਕਸੀਨ, WHO ਨੇ ਜਾਰੀ ਕੀਤੀ ਚਿਤਾਵਨੀ
ਬਾਅਦ 'ਚ ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਉਸ ਨੇ 'ਮਨੁੱਖੀ ਆਧਾਰ' 'ਤੇ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਇਥੇ ਇਜਾਜ਼ਤ ਦੇ ਦਿੱਤੀ ਹੈ। ਰਾਜਦੂਤ ਮੁਹੰਮਦ ਜ਼ਹੀਰ ਅਘਬਾਰ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਗਨੀ ਨੇ ਸੂਬੇ ਦੇ ਖਜ਼ਾਨੇ 'ਚੋਂ 16.9 ਕਰੋੜ ਡਾਲਰ ਚੋਰੀ ਕੀਤੇ ਅਤੇ ਗਨੀ ਦੇ ਜਾਣ ਨੂੰ 'ਸੂਬਾ ਅਤੇ ਰਾਸ਼ਟਰ ਨਾਲ ਵਿਸ਼ਵਾਸਘਾਤ' ਕਰਾਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਖ਼ਤ ਕਦਮ: ਅਮਰੀਕਾ ਨੇ ਜ਼ਬਤ ਕੀਤੀ ਅਫਗਾਨ ਕੇਂਦਰੀ ਬੈਂਕ ਦੀ 9.5 ਅਰਬ ਡਾਲਰ ਦੀ ਜਾਇਦਾਦ
NEXT STORY