ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਕਿਲਾ ਕਵੀ ਸੰਤੋਖ ਸਿੰਘ ਨੂਰਦੀ ਦੇ ਇਕ ਘਰ ਵਿਚ ਦਾਖਲ ਹੋ 3250 ਵਿਦੇਸ਼ੀ ਡਾਲਰ ਅਤੇ 14 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਪਤੀ-ਪਤਨੀ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਹੋਈ ਹੈ ਜਦਕਿ ਇਸ ਵਾਰਦਾਤ ਵਿਚ ਸ਼ਾਮਲ ਮੁਲਜ਼ਮ ਦਾ ਸਾਲਾ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਘਰ ਦੇ ਹੀ ਨੂੰਹ-ਪੱਤਰ ਅਤੇ ਰਿਸ਼ਤੇਦਾਰ ਵੱਲੋਂ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿਚ ਪੁਲਸ ਵੱਲੋਂ ਨੂੰਹ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹਰ ਸਾਲ 5000 ਤੋਂ ਵੱਧ ਔਰਤਾਂ ਦੀ ਕੈਂਸਰ ਨਾਲ ਮੌਤ: ਹਰਸਿਮਰਤ ਬਾਦਲ
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਜਿੰਦਰ ਕੌਰ ਪਤਨੀ ਲੇਟ ਰਸ਼ਪਾਲ ਸਿੰਘ ਵਾਸੀ ਪਿੰਡ ਕਿਲਾ ਕਵੀ ਸੰਤੋਖ ਸਿੰਘ (ਨੂਰਦੀ) ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਗਿਆ ਸੀ ਕਿ ਉਸਦਾ ਬੇਟਾ ਰਜਿੰਦਰ ਸਿੰਘ ਜੋ ਕਰੀਬ ਨੌ ਸਾਲ ਤੋਂ ਵਿਦੇਸ਼ ਅਮਰੀਕਾ ਗਿਆ ਹੋਇਆ ਹੈ ਅਤੇ ਬੀਤੇ ਨਵੰਬਰ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਜਿਸ ਵੱਲੋਂ ਅਮਰੀਕਾ ਤੋਂ ਆਪਣੀ ਵਿਦੇਸ਼ੀ ਕਮਾਈ ਦੌਰਾਨ 1500 ਡਾਲਰ ਅਮਰੀਕਾ, 1500 ਡਾਲਰ ਕੈਨੇਡਾ ਅਤੇ 250 ਡਾਲਰ ਆਸਟਰੇਲੀਆ ਤੋਂ ਇਲਾਵਾ ਆਪਣੀ ਪਤਨੀ ਜਸਪ੍ਰੀਤ ਕੌਰ ਦੇ ਸੋਨੇ ਦੇ ਗਹਿਣੇ, ਜਿਸ ਵਿਚ 3 ਸੈਟ ਗਲੇ ਦੇ ਹਾਰ, 3 ਸੈੱਟ ਕਾਂਟੇ, ਇਕ ਟਿੱਕਾ ਸੋਨੇ ਦਾ ਅਤੇ ਇਕ ਛਾਪ ਜਿਨ੍ਹਾਂ ਦਾ ਕੁੱਲ ਵਜ਼ਨ ਕਰੀਬ 14 ਤੋਲੇ ਬਣਦਾ ਹੈ, ਮੈਨੂੰ ਦਿੱਤੇ ਹੋਏ ਸਨ। ਗੁਰਜਿੰਦਰ ਕੌਰ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਉਸ ਵੱਲੋਂ ਆਪਣੇ ਘਰ ਦੇ ਕਮਰੇ ਵਿਚ ਬਣੀ ਲੱਕੜ ਦੀ ਅਲਮਾਰੀ ਅੰਦਰ ਰੱਖਿਆ ਹੋਇਆ ਸੀ। ਬੀਤੀ 7 ਮਾਰਚ ਨੂੰ ਉਸਦਾ ਵੱਡਾ ਲੜਕਾ ਨੀਲਮਜੀਤ ਸਿੰਘ ਅਤੇ ਪਤਨੀ ਗਗਨਦੀਪ ਕੌਰ ਨਾਲ ਆਪਣੇ ਸਹੁਰੇ ਪਿੰਡ ਲੁਧਿਆਣੇ ਵਿਖੇ ਗਿਆ ਹੋਇਆ ਸੀ। ਜਿਸ ਦੌਰਾਨ 8 ਮਾਰਚ ਨੂੰ ਗੁਰਜਿੰਦਰ ਕੌਰ ਆਪਣੇ ਛੋਟੇ ਲੜਕੇ ਰਜਿੰਦਰ ਸਿੰਘ ਅਤੇ ਨੂੰਹ ਜਸ਼ਨਪ੍ਰੀਤ ਕੌਰ ਸਮੇਤ ਘਰ ਨੂੰ ਤਾਲਾ ਲਗਾ ਕੇ ਚੰਡੀਗੜ੍ਹ ਕਿਸੇ ਨਿੱਜੀ ਕੰਮ ਲਈ ਚਲੇ ਗਏ। ਜਦੋਂ ਉਹ 10 ਮਾਰਚ ਨੂੰ ਸ਼ਾਮ 4 ਵਜੇ ਆਪਣੇ ਘਰ ਪੁੱਜੇ ਤਾਂ ਆ ਕੇ ਵੇਖਿਆ ਕਿ ਕਮਰੇ ਦੀ ਗਰਿੱਲ ਪੁੱਟੀ ਹੋਈ ਸੀ ਅਤੇ ਅਲਮਾਰੀ ਵਿਚ ਮੌਜੂਦ ਉਕਤ ਸਾਮਾਨ ਗਾਇਬ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਦਿੱਲੀ ਦੀਆਂ ਪਾਰਟੀਆਂ ਪੰਜਾਬ 'ਚ ਰਾਜ ਕਰਨ ਆਉਂਦੀਆਂ ਸੇਵਾ ਕਰਨ ਨਹੀਂ: ਸੁਖਬੀਰ ਬਾਦਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਦੱਸਿਆ ਕਿ ਮਹਿਲਾ ਗੁਰਜਿੰਦਰ ਕੌਰ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਬਰੀਕੀ ਨਾਲ ਜਾਂਚ ਕਰਨ ਉਪਰੰਤ ਪੁਲਸ ਨੇ ਇਸ ਕੇਸ ਨੂੰ ਹੱਲ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਗੁਰਜਿੰਦਰ ਕੌਰ ਦੇ ਬੇਟੇ ਨੀਲਮਜੀਤ ਸਿੰਘ, ਨੂੰਹ ਗਗਨਦੀਪ ਕੌਰ ਪਤਨੀ ਨੀਲਮਜੀਤ ਸਿੰਘ ਅਤੇ ਨੀਲਮਜੀਤ ਸਿੰਘ ਦੇ ਸਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਦਰ ਸਿੰਘ ਵਾਸੀ ਡੇਡਕੇ ਜ਼ਿਲਾ ਲੁਧਿਆਣਾ ਵੱਲੋਂ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਜਿੰਦਰ ਕੌਰ ਦੀ ਨੂੰਹ ਗਗਨਦੀਪ ਕੌਰ ਅਤੇ ਵੱਡੇ ਪੁੱਤਰ ਨੀਲਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਰਿਸ਼ਤੇਦਾਰ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ- ਸਰਕਾਰੀ ਸਮਾਗਮ 'ਤੇ 3.87 ਕਰੋੜ ਰੁਪਏ ਖਰਚਣ 'ਤੇ ਰਾਜਾ ਵੜਿੰਗ ਨੇ ਘੇਰੀ 'ਆਪ' ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਦਿੱਲੀ ਦੀਆਂ ਪਾਰਟੀਆਂ ਪੰਜਾਬ 'ਚ ਰਾਜ ਕਰਨ ਆਉਂਦੀਆਂ ਸੇਵਾ ਕਰਨ ਨਹੀਂ: ਸੁਖਬੀਰ ਬਾਦਲ
NEXT STORY