ਇਸਲਾਮਾਬਾਦ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਉਲੇਮਾ ਅਤੇ ਕਬਾਇਲੀ ਸਰਦਾਰਾਂ ਦੀ ਤਿੰਨ ਦਿਨੀਂ ਬੈਠਕ ਸ਼ਨੀਵਾਰ ਨੂੰ ਖਤਮ ਹੋ ਗਈ, ਜਿਸ 'ਚ ਉਨ੍ਹਾਂ ਨੇ ਤਾਲਿਬਾਨ ਸਰਕਾਰ ਦਾ ਸਮਰਥਨ ਕਰਨ ਦਾ ਸੰਕਲਪ ਲਿਆ। ਨਾਲ ਹੀ ਕੌਮਾਂਤਰੀ ਭਾਈਚਾਰੇ ਤੋਂ ਤਾਲਿਬਾਨ ਨੀਤ ਅਫਗਾਨਿਸਤਾਨ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ। ਹਾਲਾਂਕਿ ਤਿੰਨ ਦਿਨੀਂ ਬੈਠਕ ਦੌਰਾਨ ਹਾਜ਼ਰ ਰਹੇ ਜ਼ਿਆਦਾਤਰ ਲੋਕ ਤਾਲਿਬਾਨੀ ਅਧਿਕਾਰੀ ਅਤੇ ਉਨ੍ਹਾਂ ਦੇ ਸਮਰਥਕ ਸਨ, ਜਿਸ 'ਚ ਉਲੇਮਾ ਵੀ ਸ਼ਾਮਲ ਸਨ। ਬੈਠਕ 'ਚ ਮਹਿਲਾਵਾਂ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਬੈਠਕ 'ਚ ਹਿੱਸਾ ਲੈਣ ਵਾਲੇ ਇਕ ਉਲੇਮਾ ਮੁਜ਼ੀਬ-ਉਲ ਰਹਿਮਾਨ ਅੰਸਾਰੀ ਦੇ ਮੁਤਾਬਕ, ਬੈਠਕ ਖਤਮ ਜੋਂ ਬਾਅਦ ਜਾਰੀ11- ਸੂਤਰੀ ਬਿਆਨ 'ਚ ਦੁਨੀਆ ਭਰ ਦੇ ਦੇਸ਼ਾਂ, ਸੰਯੁਕਤ ਰਾਸ਼ਟਰ ਇਸਲਾਮੀ ਸੰਗਠਨਾਂ ਅਤੇ ਹੋਰ ਨਾਲ ਤਾਲਿਬਾਨ ਨੀਤ ਅਫਗਾਨਿਸਤਾਨ ਸਰਕਾਰ ਨੂੰ ਮਾਨਤਾ ਦੇਣ, ਤਾਲਿਬਾਨ ਦੇ ਸੱਤਾ 'ਤੇ ਉਸ ਦੇ ਕੰਟਰੋਲ ਹਾਸਲ ਕਰਨ ਤੋਂ ਬਾਅਦ ਤੋਂ ਲਾਗੂ ਪਾਬੰਦੀਆਂ ਨੂੰ ਹਟਾਉਣ ਅਤੇ ਵਿਦੇਸ਼ਾਂ 'ਚ ਸਥਿਤ ਅਫਗਾਨਿਸਤਾਨ ਦੀ ਸੰਪਤੀ ਨੂੰ ਪਾਬੰਦੀ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਗਈ। ਅੰਸਾਰੀ ਨੇ ਦੱਸਿਆ ਕਿ ਬੈਠਕ 'ਚ 4,500 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ।
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ
NEXT STORY