ਕਾਬੁਲ- ਅਫਗਾਨਿਸਤਾਨ ਦੇ ਉੱਤਰੀ ਫਾਰਯਾਬ ਸੂਬੇ ਵਿਚ ਹਵਾਈ ਹਮਲੇ ਵਿਚ 21 ਅੱਤਵਾਦੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਕਿਹਾ,"ਫਾਰਯਾਬ ਸੂਬੇ ਦੇ ਅਲਮਾਰ ਅਤੇ ਕੈਸਰ ਜ਼ਿਲ੍ਹੇ ਵਿਚ ਅੱਤਵਾਦੀਆਂ 'ਤੇ ਕੀਤੇ ਗਏ ਹਵਾਈ ਹਮਲੇ ਵਿਚ ਤਿੰਨ ਕਮਾਂਡਰਾਂ ਸਣੇ 21 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਇਸ ਵਿਚੋਂ 18 ਹੋਰ ਜ਼ਖ਼ਮੀ ਹੋ ਗਏ ਹਨ। ਅੱਤਵਾਦੀਆਂ ਦੇ ਚਾਰ ਟਿਕਾਣਿਆਂ ਵਿਚ ਵੱਡੀ ਗਿਣਤੀ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਨਸ਼ਟ ਕੀਤਾ ਗਿਆ ਹੈ।
ਸਕਾਟਲੈਂਡ : ਵਿਅਕਤੀ 'ਤੇ ਲੱਗੇ ਕਪਤਾਨ ਟੌਮ ਮੂਰ ਦੀ ਮੌਤ ਸੰਬੰਧੀ ਅਪਮਾਨਜਨਕ ਟਵੀਟ ਕਰਨ ਦੇ ਦੋਸ਼
NEXT STORY