ਕਾਬੁਲ- ਅਫਗਾਨਿਸਤਾਨ ਦਾਯਕੁੰਡੀ ਸੂਬੇ ਵਿਚ ਬਰਫ ਦੇ ਤੋਦੇ ਡਿੱਗਣ ਕਾਰਨ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਆਪਦਾ ਪ੍ਰਬੰਧਨ ਮੰਤਰਾਲਾ ਦੇ ਬੁਲਾਰੇ ਅਹਿਮਦ ਤਮੀਮ ਅਜ਼ੀਮੀ ਦੇ ਮੁਤਾਬਕ ਵੀਰਵਾਰ ਨੂੰ ਵਾਪਰੀ ਇਸ ਘਟਨਾ ਕਾਰਨ 10 ਲੋਕ ਜ਼ਖਮੀ ਵੀ ਹੋਏ ਹਨ ਜਦਕਿ 7 ਹੋਰ ਲੋਕ ਲਾਪਤਾ ਹਨ।
ਅਜ਼ੀਮੀ ਨੇ ਕਿਹਾ ਕਿ ਇਲਾਕਿਆਂ ਵਿਚ ਦੋ ਪਰਿਵਾਰਾਂ ਦੇ 21 ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ ਕਿਹਾ ਕਿ ਘੱਟ ਤੋਂ ਘੱਟ 50 ਘਰ ਤਬਾਹ ਹੋ ਗਏ ਹਨ। ਖੋਜ ਤੇ ਬਚਾਅ ਟੀਮਾਂ ਵੀਰਵਾਰ ਤੋਂ ਲਾਪਤਾ ਲੋਕਾਂ ਦੀ ਤਲਾਸ਼ ਤੇ ਪੀੜਤਾਂ ਦੀ ਮਦਦ ਵਿਚ ਲੱਗੀਆਂ ਹੋਈਆਂ ਹਨ।
ਕੋਰੋਨਾਵਾਇਰਸ ਨਾਲ ਚੀਨ 'ਚ 6 ਸਿਹਤ ਕਰਮੀਆਂ ਦੀ ਮੌਤ, 1,716 ਇਨਫੈਕਟਿਡ
NEXT STORY