ਕਾਬੁਲ (ਵਾਰਤਾ) : ਅਫਗਾਨਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਅੱਤਵਾਦੀਆਂ ਨਾਲ ਸੰਘਰਸ਼ ਅਤੇ ਅੱਤਵਾਦੀ ਹਮਲੇ ਵਿਚ ਘੱਟ ਤੋਂ ਘੱਟ 65 ਲੋਕਾਂ ਦੀ ਮੌਤ ਹੋਈ ਹੈ। ਇਕ ਸੁਤੰਤਰ ਯੁੱਧ ਨਿਗਰਾਨੀ ਸਮੂਹ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਿ ਰਿਡਕਸ਼ਨ ਇਨ ਵਾਈਲੈਂਸ ਨੇ ਟਵਿੱਟਰ ’ਤੇ ਕਿਹਾ, ‘ਪਿਛਲੇ 24 ਘੰਟਿਆਂ ਦੌਰਾਨ ਸਾਡੀ ਟੀਮ ਨੂੰ 65 ਲੋਕਾਂ ਦੀ ਮੌਤ ਦੇ ਸਬੂਤ ਮਿਲੇ ਹਨ। ਜਿਨ੍ਹਾਂ ਵਿਚੋਂ 6 ਨਾਗਰਿਕ, 12 ਅਫਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਅ ਬਲ ਦੇ ਜਵਾਨ ਅਤੇ 47 ਤਾਲਿਬਾਨੀ ਅੱਤਵਾਦੀ ਸ਼ਾਮਲ ਹਨ। ਸਮੂਹ ਨੇ ਕਿਹਾ ਕਿ ਇਸ ਮਿਆਦ ਵਿਚ 35 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿਚ 18 ਤਾਲਿਬਾਨੀ ਅੱਤਵਾਦੀ, 12 ਸੁਰੱਖਿਆ ਬਲ ਦੇ ਜਵਾਨ ਅਤੇ 5 ਨਾਗਰਿਕ ਸ਼ਾਮਲ ਹਨ।
ਪੁਤਿਨ ਨੇ ਇਮਰਾਨ ਨੂੰ ਭੇਜਿਆ ਦੋਸਤੀ ਦਾ ਸੰਦੇਸ਼, ਭਾਰਤ ਲਈ ਖ਼ਤਰੇ ਦੀ ਘੰਟੀ
NEXT STORY