ਕਾਬੁਲ (ਭਾਸ਼ਾ): ਤਾਲਿਬਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਸਿੱਧੀ ਵਾਰਤਾ ਦੁਬਾਰਾ ਸ਼ੁਰੂ ਕੀਤੇ ਜਾਣ 'ਤੇ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਦੇ ਆਪਣੇ ਅਚਾਨਕ ਦੌਰੇ ਵਿਚ ਕਿਹਾ ਸੀ ਕਿ ਅਮਰੀਕਾ ਇਕ ਵਾਰ ਫਿਰ ਅੱਤਵਾਦੀਆਂ ਨਾਲ ਮੁਲਾਕਾਤ ਕਰ ਰਿਹਾ ਹੈ। ਇਸਲਾਮੀ ਸਮੂਹ ਦੇ ਅਧਿਕਾਰਤ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਵਟਸਐਪ ਸੰਦੇਸ਼ ਵਿਚ ਕਿਹਾ,''ਫਿਲਹਾਲ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੇ ਬਾਰੇ ਵਿਚ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਆਪਣੀ ਅਧਿਕਾਰਤ ਪ੍ਰਤੀਕਿਰਿਆ ਬਾਅਦ ਵਿਚ ਦੇਵਾਂਗੇ।''
ਚਿਕਨ ਰਾਹੀਂ ਡਰੱਗ ਤਸਕਰੀ ਦੇ ਦੋਸ਼ਾਂ ਵਿਚ 2 ਪੰਜਾਬੀ ਭਰਾ ਗ੍ਰਿਫਤਾਰ, ਜੁਰਮ ਕੀਤਾ ਕਬੂਲ
NEXT STORY