ਕਾਬੁਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਚੋਣ ਵਿਚ ਸ਼ੁਰੂਆਤੀ ਨਤੀਜੇ ਸਾਹਮਣੇ ਆ ਰਹੇ ਹਨ। ਫਿਲਹਾਲ ਰਾਸ਼ਟਰਪਤੀ ਅਸ਼ਰਫ ਗਨੀ ਨੂੰ 9,23,868 ਯਾਨੀ 50.64 ਫੀਸਦੀ ਵੋਟ ਮਿਲੇ ਹਨ। ਸਾਹਮਣੇ ਆ ਰਹੇ ਨਤੀਜਿਆਂ ਵਿਚ ਗਨੀ ਸਭ ਤੋਂ ਅੱਗੇ ਚੱਲ ਰਹੇ ਹਨ। ਸੁਤੰਤਰ ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿਚ ਕੁੱਲ ਵੋਟਿੰਗ, ਜਿਸ ਵਿਚ ਵੱਡੇ ਪੈਮਾਨੇ 'ਤੇ ਧੋਖਾਧੜੀ ਦੇ ਦੋਸ਼ ਵੀ ਲਾਏ ਗਏ, ਇਸ ਵਿਚ 19 ਲੱਖ ਲੋਕਾਂ ਨੇ ਵੋਟਿੰਗ ਕੀਤੀ ਸੀ। ਇਸ ਵਿਚ ਗਨੀ ਨੂੰ 9,23,868 ਵੋਟਾਂ ਮਿਲੀਆਂ। ਉਥੇ ਹੀ ਅਬਦੁੱਲਾ ਨੂੰ 7,02,099 ਵੋਟਾਂ ਮਿਲੀਆਂ।
ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਈਰਾਨ ਦਾ ਦੌਰਾ, ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
NEXT STORY