ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਦੇ ਇਕ ਇੰਟਰਕਾਂਟੀਨੇਂਟਲ ਹੋਟਲ 'ਚ ਬੀਤੇ ਦਿਨ ਇਕ ਅੱਤਵਾਦੀ ਹਮਲਾ ਹੋਇਆ ਸੀ। ਸੂਤਰ੍ਹਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਸ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਮਲੇ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਵਿਦੇਸ਼ੀ ਸਨ। ਇਹ ਜਾਣਕਾਰੀ ਸਥਾਨਕ ਮੀਡੀਆ ਤੋਂ ਹਾਸਲ ਹੋਈ ਹੈ।

ਜਾਣਕਾਰੀ ਮੁਤਾਬਕ ਕਾਬੁਲ ਦੇ ਇੰਟਰਕਾਂਟੀਨੇਂਟਲ ਹੋਟਲ 'ਤੇ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਇਸ ਹਮਲੇ 'ਚ 6 ਹਮਲਾਵਰ ਸ਼ਾਮਲ ਸਨ, ਉਹ ਹੋਟਲ 'ਚ ਗੋਲੀਬਾਰੀ ਕਰਦੇ ਦਾਖਲ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਦੇ ਇਕ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ ਤੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ। ਹਮਲੋ 'ਚੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਨਿਕਲੇ ਇਕ ਵਿਅਕਤੀ ਨੇ ਦੱਸਿਆ ਕਿ ਹਮਲਾਵਰ 'ਅੱਲਾਹ-ਹੂ-ਅਕਬਰ' ਦੇ ਨਾਅਰੇ ਲਗਾ ਰਹੇ ਸਨ।

ਇਸ ਹਮਲੇ ਦੀ ਜ਼ਿੰਮੇਦਾਰੀ ਤਾਲਿਬਾਨ ਨੇ ਲਈ ਹੈ। ਇਸ ਅੱਤਵਾਦੀ ਗੁਰੱਪ ਦਾ ਕਹਿਣਾ ਹੈ ਕਿ ਇਸ ਹਮਲੇ 'ਚ ਉਸ ਦੇ ਪੰਜ ਅੱਤਵਾਦੀ ਸ਼ਾਮਲ ਸਨ। ਸੁਰੱਖਿਆ ਬਲਾਂ ਵਲੋਂ ਇਸ ਮੁਹਿੰਮ ਨੂੰ ਖਤਮ ਕਰ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਇਸ ਹੋਟਲ 'ਚ ਕਈ ਵਿਦੇਸ਼ੀ ਮਹਿਮਾਨ ਵੀ ਠਹਿਰੇ ਹੋਏ ਸਨ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿਸ ਦੇਸ਼ ਦੇ ਕਿੰਨੇ ਨਾਗਰਿਕ ਹਮਲੇ 'ਚ ਮਾਰੇ ਗਏ ਹਨ।
ਆਰਟੀਫਿਸ਼ੀਅਲ ਧੁੱਪ ਸੇਕ ਰਹੇ ਹਨ ਬ੍ਰਿਟੇਨ ਤੇ ਪੈਰਿਸ ਵਾਸੀ
NEXT STORY