ਨੈਰੋਬੀ (ਭਾਸ਼ਾ): ਅਫਰੀਕਾ ਮਹਾਦੀਪ ਵਿਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1 ਲੱਖ ਦੇ ਪਾਰ ਹੋ ਗਈ ਹੈ। ਜਿਹੜੇ ਮਹਾਦੀਪ ਦੀ ਤਾਰੀਫ਼ ਇਸ ਮਹਾਮਾਰੀ ਖ਼ਿਲਾਫ਼ ਉਸ ਦੀ ਸ਼ੁਰੂਆਤੀ ਪ੍ਰਤੀਕਿਰਿਆ ਲਈ ਕੀਤੀ ਗਈ ਸੀ, ਹੁਣ ਉਹ ਇਸ ਵਾਇਰਸ ਦੇ ਮੁੜ ਉਭਰਨ ਨਾਲ ਸੰਘਰਸ਼ ਕਰਦਾ ਦਿਸ ਰਿਹਾ ਹੈ। ਇੱਥੇ ਮੈਡੀਕਲ ਆਕਸੀਜਨ ਦੀ ਅਕਸਰ ਕਮੀ ਹੋ ਰਹੀ ਹੈ। ਕਰੀਬ 1.3 ਅਰਬ ਆਬਾਦੀ ਵਾਲੇ 54 ਦੇਸ਼ਾਂ ਦੇ ਇਸ ਮਹਾਦੀਪ ਵਿਚ ਕੋਵਿਡ-19 ਟੀਕਿਆਂ ਦੀ ਵੱਡੇ ਪੱਧਰ 'ਤੇ ਸਪਲਾਈ ਨਾ ਦੇ ਬਰਾਬਰ ਹੈ ਅਤੇ ਦੱਖਣੀ ਅਫਰੀਕਾ ਵਿਚ ਵਾਇਰਸ ਦਾ ਨਵਾਂ ਵੈਰੀਐਂਟ ਟੀਕਾਕਰਣ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ। ਸਿਹਤ ਅਧਿਕਾਰੀ ਹੁਣ ਮ੍ਰਿਤਕਾਂ ਦੀ ਗਿਣਤੀ ਵਿਚ ਵਾਧੇ ਦੀ ਜਾਣਕਾਰੀ ਦੇ ਰਹੇ ਹਨ। ਇਹਨਾਂ ਨੇ ਪਿਛਲੇ ਸਾਲ ਉਦੋਂ ਚੈਨ ਦਾ ਸਾਹ ਲਿਆ ਸੀ ਜਦੋਂ ਅਫਰੀਕੀ ਦੇਸ਼ਾਂ ਵਿਚ ਕੋਵਿਡ-19 ਤੋਂ ਵੱਧ ਗਿਣਤੀ ਵਿਚ ਮੌਤਾਂ ਨਹੀਂ ਹੋਈਆਂ ਸਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਪੰਜ ਸਾਲਾਂ ਦੌਰਾਨ 85 ਜਾਅਲੀ ਯੂਨੀਵਰਸਿਟੀ ਵੈਬਸਾਈਟਾਂ ਨੂੰ ਕੀਤਾ ਗਿਆ ਬੰਦ
ਇੱਥੇ ਦੱਸ ਦਈਏ ਕਿ ਵਿਸ਼ਵ ਭਰ ਵਿਚ ਪੀੜਤਾਂ ਦੀ ਗਿਣਤੀ ਜਿੱਥੇ 11.05 ਕਰੋੜ ਦੇ ਪਾਰ ਹੋ ਗਈ ਹੈ ਉੱਥੇ ਮ੍ਰਿਤਕਾਂ ਦੀ ਗਿਣਤੀ 24.42 ਲੱਖ ਤੋਂ ਵੱਧ ਹੋ ਚੁੱਕੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਕੋਵਿਡ-19 ਟੀਕਿਆਂ ਦੀ ਗਲਤ ਵੰਡ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ 75 ਫੀਸਦੀ ਟੀਕਾਕਰਣ ਸਿਰਫ 10 ਦੇਸ਼ਾਂ ਵਿਚ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਟੀਕਾ ਜਲਦ ਤੋਂ ਜਲਦ ਹਰੇਕ ਦੇਸ਼ ਵਿਚ ਉਪਲਬਧ ਕਰਾਇਆ ਜਾਣਾ ਚਾਹੀਦਾ ਹੈ। ਇਕ ਬੈਠਕ ਵਿਚ ਗੁਤਾਰੇਸ ਨੇ ਕਿਹਾ ਸੀ ਕਿ 130 ਦੇਸ਼ਾਂ ਨੂੰ ਟੀਕੇ ਦੀਆਂ ਖੁਰਾਕਾਂ ਨਹੀਂ ਮਿਲੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਕਸਫੋਰਡ ਵਿਦਿਆਰਥੀ ਸੰਘ ਦੀ ਪ੍ਰਧਾਨ ਬਣੀ ਰਸ਼ਮੀ ਨੇ ਨਸਲਵਾਦ ਦੇ ਦੋਸ਼ਾਂ 'ਤੇ ਦਿੱਤਾ ਅਸਤੀਫਾ
NEXT STORY