ਲੰਡਨ (ਇੰਟ)- ਜੇਕਰ ਨਹੀਂ ਸੁਧਰੇ ਤਾਂ ਅਗਲੇ 50 ਸਾਲ ਵਿਚ ਭਾਰਤ, ਨਾਈਜੀਰੀਆ ਅਤੇ ਪਾਕਿਸਤਾਨ ਸਣੇ 10 ਦੇਸ਼ ਭਿਆਨਕ ਗਰਮੀ ਦਾ ਸਾਹਮਣਾ ਕਰਾਂਗੇ। ਇਹ ਗਰਮੀ ਵੈਸੀ ਹੋਵੇਗੀ ਜੈਸੀ ਸਹਾਰਾ ਰੇਗਿਸਤਾਨ ਵਿਚ ਪੈਂਦੀ ਹੈ। ਅਜਿਹਾ ਸਿਰਫ ਇਸ ਲਈ ਹੋਵੇਗਾ ਕਿ ਉਦੋਂ ਤੱਕ ਸੰਸਾਰਕ ਤਾਪਮਾਨ ਵੱਧ ਜਾਵੇਗਾ। ਕਾਰਣ ਹੋਵੇਗਾ ਪ੍ਰਦੂਸ਼ਣ, ਦਰੱਖਤਾਂ ਦੀ ਕਟਾਈ ਅਤੇ ਇਸ ਦੀ ਵਜ੍ਹਾ ਨਾਲ ਹੋ ਰਹੀ ਗਲੋਬਲ ਵਾਰਮਿੰਗ।
ਬ੍ਰਿਟੇਨ ਦੀ ਐਕਸਟੇਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਟਿਮ ਲੈਂਟਨ ਨੇ ਦੱਸਿਆ ਕਿ ਜਦੋਂ ਮੈਂ ਇਹ ਅੰਕੜੇ ਦੇਖੇ ਤਾਂ ਦੰਗ ਰਹਿ ਗਿਆ। ਮੈਂ ਕਈ ਵਾਰ ਚੈੱਕ ਕੀਤਾ ਪਰ ਇਹੀ ਅੰਕੜੇ ਸਾਹਮਣੇ ਨਿਕਲ ਕੇ ਆ ਰਹੇ ਸਨ। ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਖਤਰਾ ਇਨਸਾਨਾਂ ਨੂੰ ਹੀ ਹੈ। ਇਹ ਸਭ ਤੋਂ ਜ਼ਿਆਦਾ ਮੁਸ਼ਕਲ ਵਿਚ ਆਉਣਗੇ।
ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਵਿਚ ਪ੍ਰਕਾਸ਼ਿਤ ਟਿਮ ਲੈਂਟਨ ਦੀ ਰਿਪੋਰਟ ਮੁਤਾਬਕ ਇਨਸਾਨ ਅਜੇ ਤੱਕ ਉਨ੍ਹਾਂ ਇਲਾਕਿਆਂ ਵਿਚ ਰਹਿਣਾ ਪਸੰਦ ਕਰਦੇ ਹਨ ਜਿੱਥੋਂ ਦਾ ਔਸਤਨ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਔਸਤ ਜ਼ਿਆਦਾਤਰ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਜਾਵੇ। ਇਸ ਦੇ ਉਪਰ ਜਾਂ ਹੇਠਾਂ ਉਨ੍ਹਾਂ ਨੂੰ ਦਿੱਕਤ ਹੋਣ ਲੱਗਦੀ ਹੈ। ਯਾਨੀ ਜੇਕਰ ਤੁਸੀਂ ਭਾਰਤ ਵਿਚ ਰਹਿੰਦੇ ਹਨ ਅਤੇ ਗਰਮੀਆਂ ਵਿਚ ਤਾਪਮਾਨ ਜ਼ਿਆਦਾਤਰ 48 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ, ਤਾਂ ਇਸ ਸਦੀ ਦੇ ਅਖੀਰ ਤੱਕ ਇਹ ਤਾਪਮਾਨ ਵੱਧ ਕੇ 55 ਜਾਂ 56 ਡਿਗਰੀ ਸੈਲਸੀਅਸ ਹੋ ਸਕਦਾ ਹੈ ਪਰ ਇਥੇ ਗੱਲ ਔਸਤ ਤਾਪਮਾਨ ਦੀ ਹੋ ਰਹੀ ਹੈ, ਉਹ ਵੀ ਵੱਧ ਰਿਹਾ ਹੈ। ਇਸ ਹਿਸਾਬ ਨਾਲ ਦੁਨਆ ਦੀ 30 ਫੀਸਦੀ ਆਬਾਦੀ ਨੂੰ ਬਹੁਤ ਜ਼ਿਆਦਾ ਤਾਪਾਮਨ ਵਿਚ ਰਹਿਣਾ ਪੈ ਸਕਦਾ ਹੈ। ਗਰਮੀਆਂ ਦੇ ਮੌਸਮ ਵਿਚ 55 ਜਾਂ 56 ਡਿਗਰੀ ਤਾਪਮਾਨ ਸਹਾਰਾ ਰੇਗਿਸਤਾਨ ਵਿਚ ਆਮ ਗੱਲ ਹੈ। ਜਦੋਂ ਇਸ ਸਦੀ ਦੇ ਅਖੀਰ ਤੱਕ ਧਰਤੀ ਦਾ ਔਸਤ ਤਾਪਮਾਨ 3 ਡਿਗਰੀ ਸੈਲਸੀਅਸ ਵੱਧ ਜਾਵੇਗਾ ਉਦੋਂ ਗਰਮੀ ਨਾਲ ਬਹੁਤ ਜ਼ਿਆਦਾ ਦਿੱਕਤ ਹੋ ਜਾਵੇਗੀ।
ਏਅਰ ਇੰਡੀਆ ਨੇ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਲਈ ਵਿਸ਼ੇਸ਼ ਉਡਾਣਾਂ ਦੀ ਬੁਕਿੰਗ ਕੀਤੀ ਸ਼ੁਰੂ
NEXT STORY