ਟੋਕੀਓ— ਔਰਤਾਂ ਦੇ ਹਾਈ ਹੀਲ ਪਹਿਨਣ ਦੇ ਰਿਵਾਜ ਖਿਲਾਫ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਬਾਅਦ ਜਾਪਾਨ ਦੇ ਸਿਹਤ ਅਤੇ ਕਿਰਤ ਮੰਤਰੀ ਨੇ ਉਨ੍ਹਾਂ ਦਫਤਰਾਂ ਦੇ ਨਿਯਮਾਂ ਨੂੰ ਸਹੀ ਠਹਿਰਾਇਆ ਹੈ ਜਿਥੇ ਔਰਤਾਂ ਦਾ ਹਾਈ ਹੀਲ ਪਹਿਨਣਾ ਸਹੀ ਅਤੇ ਜ਼ਰੂਰੀ ਹੈ। ਔਰਤਾਂ ਦੇ ਇਕ ਸਮੂਹ ਵਲੋਂ ਦਾਇਰ ਪਟੀਸ਼ਨ ’ਤੇ ਸਿਹਤ ਅਤਕੇ ਕਿਰਤ ਮੰਤਰੀ ਤਕੁਮੀ ਨੇਮਾਤੋ ਨੂੰ ਟਿੱਪਣੀ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ। ਔਰਤਾਂ ਦੇ ਇਸ ਸਮੂਹ ਨੇ ਰੋਜ਼ਗਾਰ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਜਾਂ ਵਰਕ ਪਲੇਸ ’ਚ ਮਹਿਲਾ ਮੁਲਾਜਮਾਂ ਦੇ ਹਾਈ ਹੀਲ ਪਹਿਨਣ ਨੂੰ ਲਾਜਮੀ ਕੀਤੇ ਜਾਣ ’ਤੇ ਰੋਕ ਲਗਾਏ ਜਾਣ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ।
ਨੇਮਾਤੋ ਨੇ ਬੁੱਧਵਾਰ ਨੂੰ ਕਮੇਟੀ ਨੂੰ ਦੱਸਿਆ ਕਿ ਇਸ ਨੂੰ ਸਮਾਜਿਕ ਰੂਪ ਨਾਲ ਇਸ ਤਰ੍ਹਾਂ ਸਵੀਕਾਰ ਕਰ ਲਿਆ ਗਿਆ ਹੈ ਜਿਥੇ ਇਹ ਪੇਸ਼ੇਵਰ ਰੂਪ ਨਾਲ ਜ਼ਰੂਰੀ ਅਤੇ ਉਚਿੱਤ ਦੇ ਘੇਰੇ ’ਚ ਆਉਂਦਾ ਹੈ। ਇਹ ਪਟੀਸ਼ਨ ਮੰਗਲਵਾਰ ਨੂੰ ਕਿਰਤ ਮੰਤਰਾਲਾ 'ਚ ਪੇਸ਼ ਕੀਤੀ ਗਈ। ਯੌਨ ਉਤਪੀੜਨ ਦੇ ਖਿਲਾਫ ਗਲੋਬਲ 'ਮੀ ਟੂ' ਦੀ ਤਰਜ 'ਤੇ ਇਸ ਮੁਹਿੰਮ ਨੂੰ 'ਕੂ ਟੂ' ਨਾਂ ਦਿੱਤਾ ਗਿਆ ਹੈ। ਇਹ ਜਾਪਾਨੀ ਸ਼ਬਦ 'ਕੁਤਸੁ' ਤੋਂ ਆਇਆ ਹੈ। 'ਕੁਤਸੁ' ਦਾ ਅਰਥ ਹੈ 'ਜੂਤੀ' ਜਦਕਿ 'ਕੁਤਸੁ' ਦਾ ਅਰਥ ਦਰਦ ਹੁੰਦਾ ਹੈ। ਇਸ ਮੁਹਿੰਮ ਨੂੰ ਅਦਾਕਾਰਾ ਅਤੇ ਫ੍ਰੀਲਾਂਸ ਲੇਖਿਕਾ ਯੁਮੀ ਇਸ਼ਿਕਾਵਾ ਨੇ ਸ਼ੁਰੂ ਕੀਤਾ ਅਤੇ ਆਨਲਾਈਨ ਜ਼ਲਦ ਉਨ੍ਹਾਂ ਨੂੰ ਇਸ ਮੁਹਿੰਮ 'ਚ ਹਜ਼ਾਰਾਂ ਲੋਕਾਂ ਤੋਂ ਸਮਰਥਨ ਮਿਲਣ ਲੱਗਾ।
ਦੂਜੇ ਵਿਸ਼ਵ ਯੁੱਧ ਦੀ ਯਾਦ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਏ ਮਹਾਰਾਣੀ ਤੇ ਟਰੰਪ
NEXT STORY