ਬੈਰੂਤ (ਭਾਸ਼ਾ)– ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਨੇ ਸ਼ਨੀਵਾਰ ਸਵੇਰੇ ਦੱਖਣੀ ਲਿਬਨਾਨ ’ਤੇ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੰਤਰਾਲਾ ਨੇ ਦੱਸਿਆ ਕਿ ਹਮਲਿਆਂ ਕਾਰਨ ਬੈਰੂਤ ਨੂੰ ਲਿਬਨਾਨ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਹਾਈਵੇਅ ਵੀ ਥੋੜ੍ਹੇ ਸਮੇਂ ਲਈ ਬੰਦ ਹੋ ਗਿਆ। ਮਸੇਲੇਹ ਪਿੰਡ ਵਿਚ ਹਵਾਈ ਹਮਲਿਆਂ ’ਚ ਇਕ ਭਾਰੀ ਮਸ਼ੀਨਰੀ ਵੇਚਣ ਵਾਲੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਕਈ ਵਾਹਨ ਤਬਾਹ ਹੋ ਗਏ।
ਇਹ ਵੀ ਪੜ੍ਹੋ: ਦੁਨੀਆ ਲਈ ਫਿਰ ਖਤਰੇ ਦੀ ਘੰਟੀ ! ਹੁਣ ਇਸ ਖ਼ਤਰਨਾਕ ਬਿਮਾਰੀ ਨੇ ਲੈ ਲਈ 18 ਲੋਕਾਂ ਦੀ ਜਾਨ, ਮਚਿਆ ਹੜਕੰਪ
ਹਿਜ਼ਬੁੱਲਾ ਅਲ-ਮਨਾਰ ਟੀ. ਵੀ. ਦੇ ਅਨੁਸਾਰ ਸਬਜ਼ੀਆਂ ਨਾਲ ਭਰਿਆ ਇਕ ਵਾਹਨ ਵੀ ਹਮਲਿਆਂ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਨੇ ਬਾਅਦ ਵਿਚ ਦੱਸਿਆ ਕਿ ਮ੍ਰਿਤਕ ਇਕ ਸੀਰੀਆਈ ਨਾਗਰਿਕ ਸੀ, ਜਦੋਂ ਕਿ ਜ਼ਖਮੀਆਂ ਵਿਚ ਇਕ ਸੀਰੀਆਈ ਅਤੇ 7 ਲਿਬਨਾਨੀ ਨਾਗਰਿਕ ਸ਼ਾਮਲ ਸਨ। ਇਜ਼ਰਾਈਲੀ ਫੌਜ ਨੇ ਦੱਸਿਆ ਹਮਲਾ ਉਸ ਜਗ੍ਹਾ ਕੀਤਾ ਗਿਆ, ਜਿੱਥੇ ਹਿਜ਼ਬੁੱਲਾ ਅੱਤਵਾਦੀ ਸਮੂਹ ਦੁਆਰਾ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਰਤੀ ਜਾਂਦੀ ਮਸ਼ੀਨਰੀ ਰੱਖੀ ਗਈ ਸੀ।
ਇਹ ਵੀ ਪੜ੍ਹੋ: ਫੁੱਟਬਾਲ ਮੈਚ ਮਗਰੋਂ ਚੱਲ ਪਈਆਂ ਤਾੜ-ਤਾੜ ਗੋਲੀਆਂ, 6 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਦੇਸ਼ 'ਚ ਤਖ਼ਤਾਪਲਟ ! ਰਾਤੋ-ਰਾਤ ਬਦਲ ਗਿਆ ਰਾਸ਼ਟਰਪਤੀ
NEXT STORY