ਜਲੰਧਰ (ਖੁਰਾਣਾ)-ਮਾਨਸੂਨ ਦੌਰਾਨ ਇਸ ਵਾਰ ਜਲੰਧਰ ਵਿਚ ਆਮ ਨਾਲੋਂ ਕਾਫ਼ੀ ਘੱਟ ਮੀਂਹ ਪਿਆ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ। ਸਭ ਤੋਂ ਖ਼ਰਾਬ ਸਥਿਤੀ ਨਾਰਥ ਵਿਧਾਨ ਸਭਾ ਹਲਕੇ ਵਿਚ ਨੈਸ਼ਨਲ ਹਾਈਵੇਅ ਦੀ ਸਰਵਿਸ ਲੇਨ ’ਤੇ ਟਰਾਂਸਪੋਰਟ ਨਗਰ ਦੇ ਸਾਹਮਣੇ, ਸੰਤ ਵਾਲਵਜ਼ ਦੇ ਨੇੜੇ ਅਤੇ ਬੱਲੇ-ਬੱਲੇ ਫਾਰਮ ਦੇ ਆਲੇ-ਦੁਆਲੇ ਬਣੀ ਹੋਈ ਹੈ, ਜਿੱਥੇ ਸੜਕ ’ਤੇ ਚੱਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ।
ਸਥਾਨਕ ਲੋਕਾਂ ਅਨੁਸਾਰ ਕੁਝ ਮਹੀਨੇ ਪਹਿਲਾਂ ਇਸ ਇਲਾਕੇ ਵਿਚ ਵੱਡੇ ਪਾਣੀ ਦੇ ਪਾਈਪ ਪਾਉਣ ਲਈ ਸੜਕ ਦੀ ਪੁਟਾਈ ਕੀਤੀ ਗਈ ਸੀ। ਪਾਈਪ ਲਾਈਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਨੇ ਸੜਕ ਦੀ ਯੋਗ ਮੁਰੰਮਤ ਨਹੀਂ ਕਰਵਾਈ। ਨਤੀਜੇ ਵਜੋਂ ਸੜਕ ਪੂਰੀ ਤਰ੍ਹਾਂ ਉੱਖੜ ਚੁੱਕੀ ਹੈ ਅਤੇ ਮੀਂਹ ਤੋਂ ਬਾਅਦ ਇਥੇ ਚਿੱਕੜ, ਦਲਦਲ ਅਤੇ ਡੂੰਘੇ ਟੋਏ ਬਣ ਗਏ ਹਨ। ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਠੱਪ ਹੋ ਚੁੱਕੀ ਹੈ, ਜਿਸ ਨਾਲ ਸੜਕ ’ਤੇ ਹਮੇਸ਼ਾ ਪਾਣੀ ਜਮ੍ਹਾ ਰਹਿੰਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ ਜ਼ਿੰਮੇਵਾਰੀ
ਹਾਲਾਤ ਇੰਨੇ ਖ਼ਰਾਬ ਹਨ ਕਿ ਇਸ ਮਾਰਗ ’ਤੇ ਵੱਡੇ-ਵੱਡੇ ਟਰੱਕ ਅਤੇ ਹੋਰ ਭਾਰੀ ਵਾਹਨ ਆਏ ਦਿਨ ਟੋਇਆਂ ਵਿਚ ਫਸ ਰਹੇ ਹਨ ਅਤੇ ਪਲਟਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਵੀ ਅੰਬਾਲਾ ਸਥਿਤ ਇਕ ਪੇਪਰ ਮਿੱਲ ਦਾ ਟਰੱਕ ਟਰਾਂਸਪੋਰਟ ਨਗਰ ਨੇੜੇ ਪਾਣੀ ਨਾਲ ਭਰੇ ਟੋਏ ਵਿਚ ਫਸ ਕੇ ਪਲਟ ਗਿਆ। ਹਾਦਸੇ ਵਿਚ ਡਰਾਈਵਰ ਸੁਰੱਖਿਅਤ ਬਚ ਗਿਆ, ਪਰ ਟਰੱਕ ਵਿਚ ਲੱਦਿਆ ਸਾਮਾਨ ਨੁਕਸਾਨੇ ਜਾਣ ਨਾਲ ਪੇਪਰ ਮਿੱਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪਿਆ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ 'ਤੀ ਤਾਇਨਾਤੀ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਲਗਭਗ ਹਰ ਰੋਜ਼ ਛੋਟੇ-ਵੱਡੇ ਵਾਹਨ ਟੋਇਆਂ ਵਿਚ ਫਸਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਬੰਧਤ ਵਿਭਾਗ ਨੇ ਸੜਕ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ।
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਤੱਕ ਸੜਕ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਸਰਵਿਸ ਲੇਨ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੀ ਜਾਵੇ ਜਾਂ ਇਸ ਨੂੰ ਅਸਥਾਈ ਰੂਪ ਵਿਚ ਬੰਦ ਕੀਤਾ ਜਾਵੇ, ਤਾਂ ਜੋ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਸੁਧਾਰ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਕੋਈ ਗੰਭੀਰ ਅਤੇ ਜਾਨਲੇਵਾ ਹਾਦਸਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਗੈਸਟ ਹਾਊਸ 'ਚੋਂ ਮਿਲੀ ਨੌਜਵਾਨ ਦੀ ਲਾਸ਼! ਪਿੱਜ਼ਾ ਦਾ ਆਰਡਰ ਦੇਣ ਮਗਰੋਂ ਚੁੱਕਿਆ ਖ਼ੌਫ਼ਨਾਕ ਕਦਮ
NEXT STORY