ਹੈਲਥ ਡੈਸਕ- ਦੁਪਹਿਰ ਦੇ ਖਾਣੇ ਤੋਂ ਬਾਅਦ ਨੀਂਦ ਆਉਣਾ ਬਹੁਤ ਆਮ ਗੱਲ ਹੈ। ਅਕਸਰ ਲੋਕ ਕਹਿੰਦੇ ਹਨ ਕਿ ਇਸ ਵੇਲੇ ਝਪਕੀ ਲੈਣ ਨਾਲ ਰਾਤ ਦੀ ਨੀਂਦ ਖ਼ਰਾਬ ਹੋ ਜਾਂਦੀ ਹੈ, ਪਰ ਨਵੀਆਂ ਰਿਸਰਚਾਂ ਇਸ ਸੋਚ ਨੂੰ ਗਲਤ ਸਾਬਤ ਕਰ ਰਹੀਆਂ ਹਨ। ਅਧਿਐਨ ਦੱਸਦੇ ਹਨ ਕਿ ਛੋਟੀ ਦੁਪਹਿਰ ਦੀ ਨੈਪ ਦਿਮਾਗ ਅਤੇ ਸਰੀਰ ਨੂੰ “ਸੁਪਰਚਾਰਜ” ਕਰ ਸਕਦੀ ਹੈ।
ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਦੀ ਰਿਸਰਚ ਮੁਤਾਬਕ, ਝਪਕੀ ਲੈਣ ਨਾਲ ਦਿਮਾਗ 'ਚ “ਐਡੇਨੋਸਿਨ” ਨਾਮੀ ਰਸਾਇਣ ਦੀ ਮਾਤਰਾ ਘੱਟ ਹੁੰਦੀ ਹੈ। ਇਹੀ ਰਸਾਇਣ ਥਕਾਵਟ ਅਤੇ ਨੀਂਦ ਦੇ ਅਹਿਸਾਸ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਅਮਰੀਕਨ ਕਾਲਜ ਆਫ ਕਾਰਡੀਓਲੋਜੀ 'ਚ ਪੇਸ਼ ਕੀਤੀ ਇਕ ਸਟਡੀ ਦੱਸਦੀ ਹੈ ਕਿ ਨਿਯਮਿਤ ਨੈਪ ਨਾਲ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ 'ਚ ਵੀ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...
10–20 ਮਿੰਟ ਦੀ ਪਾਵਰ ਨੈਪ ਦੇ ਫਾਇਦੇ
ਮਾਹਿਰਾਂ ਅਨੁਸਾਰ 10 ਤੋਂ 20 ਮਿੰਟ ਦੀ ਛੋਟੀ ਝਪਕੀ ਨਾਲ ਐਨਰਜੀ ਵਧਦੀ ਹੈ, ਧਿਆਨ ਕੇਂਦਰਿਤ ਰਹਿੰਦਾ ਹੈ ਅਤੇ ਕੰਮ ਕਰਨ ਦੀ ਸਮਰੱਥਾ 'ਚ ਸੁਧਾਰ ਆਉਂਦਾ ਹੈ। ਇਸ ਤਰ੍ਹਾਂ ਦੀ ਨੈਪ ਰਾਤ ਦੀ ਨੀਂਦ ‘ਤੇ ਵੀ ਜ਼ਿਆਦਾ ਅਸਰ ਨਹੀਂ ਪਾਉਂਦੀ ਹੈ।
ਨਵੇਂ ਵਾਇਰਲ ਨੈਪ ਟ੍ਰੈਂਡ
NASA Nap:
ਨਾਸਾ ਨੈਪ 26 ਮਿੰਟ ਦੀ ਪਾਵਰ ਨੈਪ ਹੁੰਦੀ ਹੈ। ਨਾਸਾ ਦੇ ਅਧਿਐਨ ਅਨੁਸਾਰ, ਇਹ ਨੈਪ ਦਿਮਾਗੀ ਚੁਸਤੀ ਅਤੇ ਸਰੀਰਕ ਐਨਰਜੀ ਨੂੰ ਕਾਫ਼ੀ ਹੱਦ ਤੱਕ ਵਧਾਉਂਦੀ ਹੈ। ਪੁਲਾੜ ਯਾਤਰੀ ਲੰਬੇ ਮਿਸ਼ਨਾਂ ਦੌਰਾਨ ਅਕਸਰ ਇਸ ਤਰੀਕੇ ਨੂੰ ਅਪਣਾਉਂਦੇ ਹਨ।
Navy SEAL Nap:
ਇਹ ਸਿਰਫ਼ 8 ਮਿੰਟ ਦੀ ਛੋਟੀ ਝਪਕੀ ਹੁੰਦੀ ਹੈ, ਜਿਸ 'ਚ ਪੈਰਾਂ ਨੂੰ 45 ਡਿਗਰੀ ਉੱਚਾ ਟਿਕਾ ਕੇ ਲੇਟਿਆ ਜਾਂਦਾ ਹੈ। ਇਸ ਨਾਲ ਬਲੱਡ ਫ਼ਲੋ ਬਿਹਤਰ ਹੁੰਦਾ ਹੈ ਅਤੇ ਸਰੀਰ ਤੁਰੰਤ ਤਾਜ਼ਗੀ ਮਹਿਸੂਸ ਕਰਦਾ ਹੈ।
Biphasic Sleep:
ਇਸ ਨੀਂਦ ਦੇ ਤਰੀਕੇ 'ਚ ਨੀਂਦ ਨੂੰ 2 ਹਿੱਸਿਆਂ 'ਚ ਵੰਡਿਆ ਜਾਂਦਾ ਹੈ—ਦੁਪਹਿਰ ਨੂੰ ਲੰਮੀ ਝਪਕੀ ਅਤੇ ਰਾਤ ਨੂੰ ਥੋੜ੍ਹੀ ਨੀਂਦ। ਕੁਝ ਲੋਕਾਂ ਲਈ ਇਹ ਪੈਟਰਨ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਰਾਤ ਨੂੰ ਪੂਰੀ ਨੀਂਦ ਨਹੀਂ ਲੈ ਸਕਦੇ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਲਈ ਨੀਂਦ ਦੀ ਲੋੜ ਵੱਖ-ਵੱਖ ਹੋ ਸਕਦੀ ਹੈ, ਪਰ ਸਹੀ ਸਮੇਂ ਤੇ ਸੀਮਿਤ ਮਿਆਦ ਦੀ ਪਾਵਰ ਨੈਪ ਦਿਨ ਭਰ ਤਾਜ਼ਗੀ ਅਤੇ ਉਤਪਾਦਕਤਾ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਖ਼ਤਮ ਹੋਵੇਗਾ ਟਰੰਪ ਵੱਲੋੋਂ ਭਾਰਤ 'ਤੇ ਥੋਪਿਆ ਗਿਆ 'ਟੈਰਿਫ' ! ਅਮਰੀਕੀ ਸੰਸਦ 'ਚ ਮਤਾ ਹੋਇਆ ਪੇਸ਼
NEXT STORY