ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬ੍ਰਿਸਬੇਨ ਵਿੱਚ ਦੋ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ 37 ਸਾਲਾ ਰੀਅਲ ਅਸਟੇਟ ਏਜੰਟ ਅਜੈ ਮਲਿਕ ਨੂੰ ਸਿਹਤਯਾਬ ਹੋਣ ਲਈ ਲੰਬੇ ਸਮੇਂ ਤੱਕ ਇਲਾਜ ਅਤੇ ਮੁੜ-ਵਸੇਬੇ ਦੀ ਲੋੜ ਪੈ ਸਕਦੀ ਹੈ। ਇਸ ਹਮਲੇ ਵਿੱਚ ਉਨ੍ਹਾਂ ਦੇ ਚਿਹਰੇ ਅਤੇ ਦੋਵਾਂ ਬਾਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਮੀਡੀਆ ਰਿਪੋਰਟਾਂ ਮੁਤਾਬਕ, ਇਹ ਘਟਨਾ 16 ਅਕਤੂਬਰ ਨੂੰ ਚੇਰਮਸਾਈਡ ਇਲਾਕੇ ਦੇ ਸੈਵਨਥ ਬ੍ਰਿਗੇਡ ਪਾਰਕ ਵਿੱਚ ਵਾਪਰੀ, ਜਿੱਥੇ ਅਜੈ ਮਲਿਕ ਸੈਰ ਕਰ ਰਹੇ ਸਨ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਰਾਇਲ ਬ੍ਰਿਸਬੇਨ ਐਂਡ ਵਿਮੈਨਜ਼ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਸਿਹਤਯਾਬੀ ਦੀ ਪ੍ਰਕਿਰਿਆ ਲੰਬੀ ਹੋਣ ਕਾਰਨ ਕੰਮ ’ਤੇ ਵਾਪਸੀ ਵਿੱਚ ਵੀ ਦੇਰੀ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੈਨ ਹੋਈ 'ਘੋੜਾ ਗੱਡੀ' ! ਭਾਰਤੀ ਨੌਜਵਾਨ ਦੀ ਮੌਤ ਮਗਰੋਂ ਅਮਰੀਕਾ 'ਚ ਬਣਿਆ ਕਾਨੂੰਨ
ਅਜੈ ਮਲਿਕ ਦੇ ਇਲਾਜ, ਮੁੜ-ਵਸੇਬੇ ਅਤੇ ਹੋਰ ਲੋੜੀਂਦੇ ਖ਼ਰਚਿਆਂ ਵਿੱਚ ਸਹਾਇਤਾ ਲਈ 3 ਲੱਖ ਆਸਟ੍ਰੇਲੀਅਨ ਡਾਲਰ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਹਾਦਸੇ ਨੇ ਉਨ੍ਹਾਂ ਦੇ ਪਰਿਵਾਰ ਸਾਹਮਣੇ ਇਲਾਜ ਦੇ ਨਾਲ-ਨਾਲ ਆਰਥਿਕ ਚੁਣੌਤੀਆਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਇਕ ਹੋਰ ਮਾਮਲੇ ਵਿੱਚ ਪੁਲਸ ਨੂੰ ਦੋ ਦਿਨਾਂ ਬਾਅਦ ਪਾਰਕ ਦੇ ਨੇੜਲੇ ਝਾੜੀਆਂ ਵਾਲੇ ਖੇਤਰ ਵਿੱਚ ਇੱਕ 48 ਸਾਲਾ ਵਿਅਕਤੀ ਦੀ ਲਾਸ਼ ਵੀ ਮਿਲੀ ਸੀ। ਪੁਲਸ ਨੇ ਕਿਹਾ ਹੈ ਕਿ ਲਾਸ਼ ਦੀ ਹਾਲਤ ਕਾਰਨ ਇਸ ਗੱਲ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਕੁੱਤਿਆਂ ਦਾ ਉਸ ਵਿਅਕਤੀ ਦੀ ਮੌਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਤਰ੍ਹਾਂ ਸਬੰਧ ਰਿਹਾ ਹੋਵੇ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਦੋਵੇਂ ਕੁੱਤੇ ਬ੍ਰਿਸਬੇਨ ਸਿਟੀ ਕੌਂਸਲ ਦੇ ਕਬਜ਼ੇ ਵਿੱਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੈਨ ਹੋਈ 'ਘੋੜਾ ਗੱਡੀ' ! ਭਾਰਤੀ ਨੌਜਵਾਨ ਦੀ ਮੌਤ ਮਗਰੋਂ ਅਮਰੀਕਾ 'ਚ ਬਣਿਆ ਕਾਨੂੰਨ
NEXT STORY