ਮੋਗਾਦਿਸ਼ੂ— ਦੱਖਣੀ ਸੋਮਾਲੀਆ ਦੇ ਹੇਠਲੇ ਸ਼ਾਹਬੀਲੇ ਇਲਾਕੇ 'ਚ ਐਤਵਾਰ ਦੇਰ ਰਾਤ ਫੌਜ ਦੇ ਵਿਸ਼ੇਸ਼ ਦਸਤਿਆਂ ਨੇ ਅਲ ਸ਼ਬਾਬ ਦੇ 20 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੋਮਾਲੀ ਫੌਜ ਦੇ ਇਕ ਅਧਿਕਾਰੀ ਓਦਾਵਾ ਯੂਸੁਫ ਰਜ਼ਾ ਨੇ ਦੱਸਿਆ ਕਿ ਕੱਲ ਦੇਰ ਰਾਤ ਅੱਤਵਾਦੀਆਂ ਨੇ ਬਾਰੀ ਸ਼ਹਿਰ 'ਚ ਫੌਜ ਦੇ ਇਕ ਟਿਕਾਣੇ 'ਤੇ ਹਮਲਾ ਕਰ ਦਿੱਤਾ। ਪਰ ਫੌਜੀਆਂ ਨੇ ਇਸ ਨੂੰ ਅਸਫਲ ਕਰ ਦਿੱਤਾ।
ਇਸ ਮੁਹਿੰਮ 'ਚ 30 ਹੋਰ ਲੋਕ ਜ਼ਖਮੀ ਹੋ ਗਏ। ਅੱਤਵਾਦੀਆਂ ਦੇ ਕਿਸੇ ਵੀ ਹਮਲੇ ਨੂੰ ਅਸਫਲ ਕਰਨ ਲਈ ਫੌਜ ਪੂਰੀ ਤਰ੍ਹਾਂ ਸਾਵਧਾਨ ਹੈ। ਇਸ ਹਮਲੇ ਦੀ ਜ਼ਿੰਮੇਦਾਰੀ ਅਲਕਾਇਦਾ ਨਾਲ ਜੁੜੇ ਸਮੂਹ ਅਲ ਸ਼ਬਾਬ ਨੇ ਲਈ ਹੈ।
PM ਮੋਦੀ ਨੇ ਟਰੰਪ ਨਾਲ ਗੱਲ ਕਰ ਕਿਹਾ- ਸਰਹੱਦ ਪਾਰ ਅੱਤਵਾਦ 'ਤੇ ਰੋਕ ਲਗਾਉਣਾ ਜ਼ਰੂਰੀ
NEXT STORY