ਬਟਾਲਾ/ਹਰਚੋਵਾਲ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਪ੍ਰਦੀਪ, ਰਮੇਸ਼, ਬਾਬਾ) - ਸ੍ਰੀ ਹਰਗੋਬਿੰਦਪੁਰ ਦੇ ਪਿੰਡ ਧਾਲੀਵਾਲ ਸੋਈਆਂ ’ਚ ਕੁਝ ਦਿਨ ਪਹਿਲਾਂ ਘਰੋਂ ਅਗਵਾ ਕਰ ਕੇ ਕਤਲ ਕੀਤੇ ਗਏ ਨੌਜਵਾਨ ਤਜਿੰਦਰ ਸਿੰਘ ਦੇ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਪੁੱਤ ਦੇ ਕਤਲ ਦੀ ਖ਼ਬਰ ਸੁਣ ਕੇ ਦੁਬਈ ਤੋਂ ਪਰਤੇ ਪਿਓ ਕਸ਼ਮੀਰ ਸਿੰਘ ਦੀ ਵੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਚੀਕ-ਚਿਹਾੜਾ ਪੈ ਗਿਆ।
ਪੜ੍ਹੋ ਇਹ ਵੀ - ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ ਮੁੰਦਰੀ, CM ਵਿਜੇ ਨੇ ਕਰ 'ਤਾ ਤਾਰੀਖ਼ ਦਾ ਐਲਾਨ
ਇਸ ਘਟਨਾ ਦੇ ਸਬੰਧ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਹੋਇਆ ਸੀ। ਆਪਣੇ ਪੁੱਤਰ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਉਹ ਪਿੰਡ ਪਹੁੰਚਿਆ। ਅੱਜ ਜਦੋਂ ਤਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਆਂਦੀ ਗਈ ਤਾਂ ਪੁੱਤ ਦਾ ਮੂੰਹ ਦੇਖਦਿਆਂ ਹੀ ਕਸ਼ਮੀਰ ਸਿੰਘ ਸਦਮੇ ਨਾਲ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪੁਲਸ ਕਾਰਵਾਈ ’ਤੇ ਵੀ ਸਵਾਲ ਚੁੱਕੇ ਗਏ।
ਪੜ੍ਹੋ ਇਹ ਵੀ - ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ 'ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ
ਪਰਿਵਾਰ ਮੁਤਾਬਕ ਪੁਲਸ ਨੂੰ ਚਾਰ ਨਾਮਜ਼ਦ ਵਿਅਕਤੀਆਂ ਦੀ ਸੂਚੀ ਦਿੱਤੀ ਗਈ ਸੀ ਪਰ ਕੇਸ ਦੋ ਪਛਾਤੇ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੀ ਦਰਜ ਕੀਤਾ ਗਿਆ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਮਨੋਜ ਕੁਮਾਰ ਅਤੇ ਐੱਸ. ਐੱਚ. ਓ. ਹਰਮੀਕ ਸਿੰਘ ਨੇ ਪਰਿਵਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦਿਵਾਇਆ। ਪਰਿਵਾਰ ਵੱਲੋਂ ਪਹਿਲਾਂ ਤਜਿੰਦਰ ਸਿੰਘ ਅਤੇ ਬਾਅਦ ’ਚ ਕਸ਼ਮੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ ਪੁਲਸ ਨੂੰ ਖੁੱਲ੍ਹੀ ਚੁਣੌਤੀ, 5 ਨਕਾਬਪੋਸ਼ਾਂ ਲੁਟੇਰਿਆਂ ਨੇ ਚੰਦ ਮਿੰਟਾਂ 'ਚ ਕੀਤਾ 35 ਲੱਖ ਦਾ ਸਫ਼ਾਇਆ
NEXT STORY